Close
Menu

ਮੋਦੀ ਸਰਕਾਰ ਕਰ ਰਹੀ ਹੈ ਜਵਾਨਾਂ ਦੀਆਂ ਲਾਸ਼ਾਂ ਉੱਤੇ ਸਿਆਸਤ: ਮਮਤਾ ਬੈਨਰਜੀ

-- 07 March,2019

ਹਾਵੜਾ, (ਪੱਛਮੀ ਬੰਗਾਲ), 7 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਜਵਾਨਾਂ ਦੀਆਂ ਲਾਸ਼ਾਂ ਉੱਤੇ ਮੌਕਾਪ੍ਰਸਤ ਸਿਆਸਤ ਕਰਕੇ ਖ਼ੁਦ ਨੂੰ ਇੱਕੋ ਇੱਕ ਦੇਸ਼ ਭਗਤ ਵਜੋਂ ਦਰਸਾਉਣ ਵਿੱਚ ਲੱਗੇ ਹਨ।
ਹਾਵੜਾ ਜ਼ਿਲ੍ਹੇ ਵਿੱਚ ਇੱਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਪੰਜ ਸਾਲ ਵਿੱਚ ਕੋਈ ਕੰਮ ਨਹੀ ਕੀਤਾ ਤਾਂ ਹੀ ਸਰਕਾਰ ਨੂੰ ਮਿਜ਼ਾਈਲਾਂ, ਬੰਬਾਂ ਅਤੇ ਜਵਾਨਾਂ ਦੀਆਂ ਲਾਸ਼ਾਂ ਦੇ ਦਿਖਾਵੇ ਦੀ ਲੋੜ ਪਈ ਹੈ। ਉਨ੍ਹਾਂ ਲੋਕਾਂ ਨੂੰ ਸੰਸਦੀ ਚੋਣਾਂ ’ਚ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇ ਕੋਈ ਬਾਲਾਕੋਟ ਵਿੱਚ ਜੈਸ਼ ਦੇ ਕੈਂਪ ਉੱਤੇ ਕੀਤੇ ਹਮਲੇ ਦੇ ਨਤੀਜੇ ਬਾਰੇ ਗੱਲ ਕਰਦਾ ਹੈ ਤਾਂ ਉਸ ਨੂੰ ਪਾਕਿਸਤਾਨੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਗੱਦਾਰ ਤੱਕ ਕਿਹਾ ਜਾਂਦਾ ਹੈ, ਜਿਵੇਂ ਕਿ ਮੋਦੀ ਇਕੱਲਾ ਹੀ ਹਿੰਦੋਸਤਾਨੀ ਅਤੇ ਦੇਸ਼ ਭਗਤ ਹੋਵੇ। ਇਸ ਦੌਰਾਨ ਹੀ ਤਿ੍ਣਾਮੂਲ ਕਾਂਗਰਸ ਦੇ ਆਗੂਆਂ ਨੇ ਦੱਸਿਆ ਕਿ ਮਮਤਾ ਬੈਨਰਜੀ 8 ਮਾਰਚ ਨੂੰ ਔਰਤ ਦਿਵਸ ਮੌਕੇ ਪਾਰਟੀ ਦੀ ਲੋਕ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਕਰੇਗੀ।

Facebook Comment
Project by : XtremeStudioz