Close
Menu

ਮੋਦੀ ਸਰਕਾਰ ‘ਚ ਪੰਜਾਬ ‘ਤੇ ਬੁਰਾ ਵਿੱਤੀ ਪ੍ਰਭਾਵ ਪਿਆ: ਬਾਜਵਾ

-- 11 December,2014

ਚੰਡੀਗੜ•/ਹਰਗੋਬਿੰਦਪੁਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 2330 ਕਰੋੜ ਰੁਪਏ ਦੀ ਸੋਕਾ ਰਾਹਤ ਨੂੰ ਨਕਾਰ ਕੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਇਥੇ ਭਾਜਪਾ ਸਾਂਝੇਦਾਰ ਹੋਣ ਦੇ ਬਾਵਜੂਦ ਮੋਦੀ ਸਰਕਾਰ ਨੇ ਪੰਜਾਬ ਪ੍ਰਤੀ ਸਖਤ ਰਵੱਈਆ ਅਪਣਾਇਆ ਹੈ। ਹਾਲਾਂਕਿ ਸੂਬੇ ਦੇ ਭਾਜਪਾ ਆਗੂ ਮਾੜੇ ਹੁੰਦੇ ਜਾ ਰਹੇ ਹਾਲਾਤਾਂ ਨੂੰ ਦੇਖ ਰਹੇ ਹਨ।

ਉਨ•ਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਦਿਲਾਉਣਾ ਚਾਹੁੰਦੇ ਹਨ ਕਿ ਬੀਤੇ ਸਾਲਾਂ ਤੋਂ ਉਹ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ‘ਤੇ ਪੱਖਪਾਤ ਕਰਨ ਦਾ ਦੋਸ਼ ਲਗਾ ਰਹੇ ਸਨ। ਜਿਹੜੇ ਨਾ ਸਿਰਫ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ, ਬਲਕਿ ਅੰਮ੍ਰਿਤਸਰ ਨਾਲ ਸਬੰਧਤ ਸਨ। ਬਾਦਲ ਨੇ ਉਨ•ਾਂ ਦੀ ਨਿਯੁਕਤੀ ਦਾ ਸਵਾਗਤ ਕਰਨ ਵਾਲੇ ਅਕਾਲੀ ਆਗੂਆਂ ਖਿਲਾਫ ਕਾਰਵਾਈ ਕੀਤੀ। ਬਾਦਲ ਨੂੰ ਸਮਝਣਾ ਚਾਹੀਦਾ ਹੈ ਕਿ ਡਾ. ਮਨਮੋਹਨ ਸਿੰਘ ਪੰਜਾਬ ਪ੍ਰਤੀ ਕਿੰਨੇ ਉਦਾਰ ਸਨ, ਭਾਵੇਂ ਉਹ ਪਹਿਲੇ ਸਿੱਖ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਦੇ ਰਹੇ, ਜਿਸ ਲਈ ਬਾਦਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ•ਾਂ ਨੂੰ ਸੂਬੇ ਦੇ ਲੋਕਾਂ ਨੂੰ ਮੋਦੀ ਸਰਕਾਰ ਦੇ ਪੰਜਾਬ ਪ੍ਰਤੀ ਪੱਖਪਾਤੀ ਰਵੱਈਏ ਬਾਰੇ ਦੱਸਣਾ ਚਾਹੀਦਾ ਹੈ, ਜਿਸ ‘ਚ ਉਨ•ਾਂ ਦੀ ਪਾਰਟੀ ਇਕ ਸਾਂਝੇਦਾਰ ਹੈ।

ਬਾਜਵਾ ਨੇ ਕਿਹਾ ਕਿ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਸੂਬੇ ਦੇ ਕਿਸਾਨਾਂ ਲਈ ਸੋਕਾ ਰਾਹਤ ਨੂੰ ਨਕਾਰਿਆ ਜਾਣਾ ਨਾ ਸਿਰਫ ਬਾਦਲ ਤੇ ਉਨ•ਾਂ ਦੀ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦਾ ਹੈ, ਬਲਕਿ ਭਾਜਪਾ ਦੇ ਉਨ•ਾਂ ਪ੍ਰਤੀ ਰਵੱਈਏ ਨੂੰ ਵੀ ਪ੍ਰਗਟਾਉਂਦਾ ਹੈ। ਉਨ•ਾਂ ਨੇ ਯਾਦ ਦਿਲਾਇਆ ਕਿ ਲੋਕ ਸਭਾ ਚੋਣਾਂ ਦੌਰਾਨ ਬਾਦਲ ਤੇ ਉਨ•ਾਂ ਦੇ ਬੇਟੇ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਉਮੀਦ ਦਿੱਤੀ ਸੀ ਕਿ ਇਕ ਵਾਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੰਜਾਬ ਲਈ ਟਨਾਂ ਪੈਸੇ ਆਉਣਗੇ। ਭਾਵੇਂ ਮੋਦੀ ਪ੍ਰਧਾਨ ਮੰਤਰੀ ਬਣ ਗਏ ਹਨ, ਪਰ ਲੋਕਾਂ ਨੂੰ ਪਤਾ ਨਹੀਂ ਚੱਲ ਰਿਹਾ ਕਿ ਜੇ ਪੈਸੇ ਭੇਜੇ ਜਾ ਰਹੇ ਹਨ, ਤਾਂ ਉਹ ਕਿਸ ਦੀ ਜੇਬ• ‘ਚ ਜਾ ਰਹੇ ਹਨ। ਦੋਵਂੇ ਪਿਓ ਤੇ ਪੁੱਤ ਨੂੰ ਸੂਬੇ ਦੀ ਵਿੱਤੀ ਹਾਲਤ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ, ਜਿਸ ਕਾਰਨ ਟੀਚਰਾਂ ਨੂੰ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਤੇ ਖਜਾਨਾ ਖਾਲ•ੀ ਹੈ।

ਉਨ•ਾਂ ਨੇ ਬਾਦਲ ਨੂੰ ਸਲਾਹ ਦਿੱਤੀ ਕਿ ਉਨ•ਾਂ ਦੀ ਸਰਕਾਰ ਨੂੰ ਆਪਣੀ ਮਰਜੀ ਦੇ ਪੁਲਿਸ ਥਾਣੇ ‘ਚ ਮਾਮਲਾ ਦਰਜ਼ ਕਰਵਾਉਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਭੇਜੇ ਪੈਸਿਆਂ ਦੇ ਟਰੱਕ ਰਸਤੇ ‘ਚ ਗਾਇਬ ਹੋ ਗਏ ਹਨ।

Facebook Comment
Project by : XtremeStudioz