Close
Menu

ਮੋਦੀ ਸਰਕਾਰ ਦੀ ਆਲੋਚਨਾ ਕਰਨਾ ਪਿਆ ਮਹਿੰਗਾ, ਵਿਦਿਆਰਥੀ ਸਮੂਹ ਦੀਆਂ ਸਰਗਰਮੀਆਂ ‘ਤੇ ਮਦਰਾਸ ਆਈ.ਆਈ.ਟੀ. ਨੇ ਕੱਸੀ ਨਕੇਲ

-- 29 May,2015

ਨਵੀਂ ਦਿੱਲੀ, 29 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀਆਂ ਨੀਤੀਆਂ ਦੀ ਆਲੋਚਨਾ ਕਰਨਾ ਇਕ ਵਿਦਿਆਰਥੀ ਸਮੂਹ ਨੂੰ ਮਹਿੰਗਾ ਪੈ ਗਿਆ। ਆਈ.ਆਈ.ਟੀ. ਮਦਰਾਸ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਕਥਿਤ ਤੌਰ ‘ਤੇ ਨਫ਼ਰਤ ਫੈਲਾਉਣ ਵਾਲੇ ਇਕ ਫੋਰਮ ਨੂੰ ਪ੍ਰਤੀਬੰਧ ਕਰਕੇ ਉਨ੍ਹਾਂ ਦੀਆਂ ਸਰਗਰਮੀਆਂ ‘ਤੇ ਨਕੇਲ ਕੱਸੀ ਹੈ। ਵਿਦਿਆਰਥੀਆਂ ਦੇ ਇਸ ਫੋਰਮ ਖਿਲਾਫ ਸ਼ਿਕਾਇਤ ਮਿਲਣ ਤੋਂ ਬਾਅਦ ਸੰਸਥਾ ਨੇ ਇਸ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਫੋਰਮ ਖਿਲਾਫ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦਾ ਇਹ ਸਮੂਹ ਹਿੰਦੀ ਦੇ ਇਸਤੇਮਾਲ, ਗੋਮਾਂਸ ਤੇ ਕੇਂਦਰ ਸਰਕਾਰ ਦੀਆਂ ਕੁਝ ਹੋਰ ਨੀਤੀਆਂ ਖਿਲਾਫ ਸੀ ਤੇ ਦੂਸਰੇ ਵਿਦਿਆਰਥੀਆਂ ਨੂੰ ਵਰਗਲਾ ਰਿਹਾ ਸੀ। ਗਰੁੱਪ ‘ਤੇ ਦੋਸ਼ ਹੈ ਕਿ ਉਹ ਦਲਿਤ ਤੇ ਐਸ.ਟੀ-ਐਸ.ਸੀ. ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਗਲਤ ਪ੍ਰਚਾਰ ਕਰਕੇ ਭੜਕਾ ਰਿਹਾ ਹੈ।

Facebook Comment
Project by : XtremeStudioz