Close
Menu

ਮੋਦੀ ਸਰਕਾਰ ਨੇ ਪੰਜਾਬ ਨਾਲ ਪੱਖਪਾਤ ਨੂੰ ਨਵਾਂ ਅਰਥ ਦਿੱਤਾ : ਬਾਜਵਾ

-- 28 May,2015

ਚੰਡੀਗੜ੍ਹ – ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਵਿੱਤ ਰਾਜ ਮੰਤਰੀ ਜਯੰਤ ਸਿਨ੍ਹਾ ਵਲੋਂ ਪੰਜਾਬ ਨੂੰ ਸਪੈਸ਼ਲ ਵਿੱਤੀ ਪੈਕੇਜ ਨਕਾਰੇ ਜਾਣ ‘ਤੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਕੇਂਦਰ ‘ਚ ਨਰਿੰਦਰ ਮੋਦੀ ਸਰਕਾਰ ਦੌਰਾਨ ਸੂਬੇ ਖਿਲਾਫ ਪੱਖਪਾਤ ਨੂੰ ਨਵਾਂ ਅਰਥ ਮਿਲ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ, ਜਿਨ੍ਹਾਂ ਦੀ ਸ਼ਲਾਘਾ ਕਰਨ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਮੌਕਾ ਨਹੀਂ ਛੱਡਿਆ, ਦੀ ਸਰਕਾਰ ਵਲੋਂ ਅਜਿਹਾ ਕੀਤੇ ਜਾਣ ਦਾ ਕੋਈ ਕਾਰਨ ਨਹੀਂ ਸਮਝ ਸਕਦਾ। ਉਨ੍ਹਾਂ ਕਿਹਾ ਕਿ ਸਿਨ੍ਹਾ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਪੰਜਾਬ ਤਰੱਕੀ ਦੀ ਰਾਹ ‘ਤੇ ਹੈ, ਅਜਿਹੇ ‘ਚ ਉਸ  ਨੂੰ ਕਿਸੇ ਵੀ ਤਰ੍ਹਾਂ ਦੇ ਪੈਕੇਜ ਦੀ ਲੋੜ ਨਹੀਂ ਹੈ। ਜੇ ਇਹ ਸੱਚ ਹੈ, ਤਾਂ ਬਾਦਲ ਲੋਕਾਂ ਨੂੰ ਦੱਸਣ ਕਿ ਕਿਉਂ ਪੈਟਰੋਲ, ਡੀਜ਼ਲ ਤੇ ਬਿਜਲੀ ‘ਤੇ ਸੈੱਸ ਲਗਾ ਕੇ ਸਮਾਜ ਦੇ ਸਾਰੇ ਵਰਗਾਂ ‘ਤੇ ਭਾਰ ਪਾਉਂਦਿਆਂ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਤਰੱਕੀਸ਼ੀਲ ਪੰਜਾਬ ਨੂੰ ਆਪਣੇ ਲੋਕਾਂ ‘ਤੇ ਅਜਿਹਾ ਬੋਝ ਨਹੀਂ ਪਾਉਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸਿਨ੍ਹਾ ਦੀ ਸੋਚ ਮੁਤਾਬਿਕ ਪੰਜਾਬ ਤਰੱਕੀਸ਼ੀਲ ਹੋ ਸਕਦਾ ਹੈ, ਜਿਥੋਂ ਦੇ ਲੋਕ ਦੇਸ਼ ‘ਚ ਸਭ ਤੋਂ ਮਹਿੰਗਾ ਪੈਟਰੋਲ ਖ੍ਰੀਦਦੇ ਹਨ। ਕੋਈ ਵੀ ਸਿਨ੍ਹਾ ਦੀ ਸੋਚ ਨੂੰ ਮੰਨੇਗਾ ਕਿ ਸਿਰਫ ਇਕ ਤਰੱਕੀਸ਼ੀਲ ਸੂਬਾ ਹੀ ਪੂਰੇ ਦੇਸ਼ ਦੇ ਮੁਕਾਬਲੇ ਪੈਟਰੋਲ ‘ਤੇ ਵਾਧੂ ਟੈਕਸ ਲਗਾ ਸਕਦਾ ਹੈ, ਕਿਉਂਕਿ ਇਥੋਂ ਦੇ ਲੋਕਾਂ ‘ਚ ਅਦਾਇਗੀ ਕਰਨ ਦੀ ਸਮਰਥਾ ਹੈ ਪਰ ਇਥੋਂ ਦਾ ਆਰਥਿਕ ਆਧਾਰ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਬਾਦਲ ਨੂੰ ਯਾਦ ਦਿਵਾਇਆ ਕਿ ਬੀਤੇ ਸਾਲਾਂ ਦੌਰਾਨ ਆਮ ਤੌਰ ‘ਤੇ ਅਕਾਲੀ ਦਲ ਤੇ ਖਾਸ ਕਰਕੇ ਬਾਦਲ ਕੇਂਦਰ ਦੀਆਂ ਕਾਂਗਰਸ ਸਰਕਾਰਾਂ ‘ਤੇ ਪੱਖਪਾਤ ਕੀਤੇ ਜਾਣ ਦਾ ਦੋਸ਼ ਲਗਾਉਂਦੇ ਰਹੇ ਹਨ, ਭਾਵੇਂ ਸੂਬੇ ਨੇ ਡਾ. ਮਨਮੋਹਨ ਸਿੰਘ ਦੇ ਬਤੌਰ ਪ੍ਰਧਾਨ ਮੰਤਰੀ 2 ਕਾਰਜਕਾਲਾਂ ਦੌਰਾਨ ਵੱਧ ਤੋਂ ਵੱਧ ਫਾਇਦਾ ਚੁੱਕਿਆ ਹੈ, ਜਿਨ੍ਹਾਂ ਨੇ ਕਦੇ ਵੀ ਫੰਡਾਂ ਲਈ ਨਾਂਹ ਨਹੀਂ ਕੀਤੀ ਸੀ। ਇਸ ਦੇ ਉਲਟ ਬਾਦਲ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ, ਜਿਨ੍ਹਾਂ ਨੇ ਇਸ ਸਰਹੱਦੀ ਸੂਬੇ ਦੇ ਹੱਕ ‘ਚ ਇਕ ਫੈਸਲਾ ਵੀ ਨਹੀਂ ਲਿਆ।

Facebook Comment
Project by : XtremeStudioz