Close
Menu

ਮੋਦੀ ਸਰਕਾਰ ਵੱਲੋਂ ਐਫਡੀਆਈ ਦੀ ਹਮਾਇਤ ਤੋਂ ਵਪਾਰੀ ਖ਼ਫ਼ਾ

-- 03 August,2015

ਚੰਡੀਗੜ੍ਹ, ਭਾਰਤੀ ਉਦਯੋਗ ਵਪਾਰ ਮੰਡਲ ਦੀ ਕੌਮੀ ਲੀਡਰਸ਼ਿਪ ਨੇ ਦੋਸ਼ ਲਾਇਆ ਹੈ ਕਿ ਭਾਜਪਾ ਦੇਸ਼ ਵਿੱਚ ਐਫ.ਡੀ.ਆਈ. ਲਾਗੂ ਕਰਨ ਦੀ ਵਿਰੋਧੀ ਹੈ ਪਰ ਮੋਦੀ ਸਰਕਾਰ ਇਸ ਨੂੰ ਲਾਗੂ ਕਰ ਰਹੀ ਹੈ। ਮੰਡਲ ਨੇ ਇਹ ਮੁੱਦਾ 9 ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਰੇਡਰ ਡੇਅ’ ਮੌਕੇ ਹੋ ਰਹੇ ਕੌਮੀ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਗੇ ਉਠਾਉਣ ਦਾ ਫ਼ੈਸਲਾ ਕੀਤਾ ਹੈ।
ਭਾਰਤੀ ਉਦਯੋਗ ਵਪਾਰ ਮੰਡਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਕੌਮੀ ਟਰੇਡਰ ਡੇਅ ਸਮਾਗਮ ਦੇ ਕਨਵੀਨਰ ਬਾਲ ਕ੍ਰਿਸ਼ਨ ਅਗਰਵਾਲ ਨੇ ਅੱਜ ਇੱਥੇ ਆਖਿਅਾ ਕਿ ਭਾਜਪਾ ਵੱਲੋਂ ਦੇਸ਼ ਵਿੱਚ ਐਫ.ਡੀ.ਆਈ. ਲਾਗੂ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਨੂੰ ਲਾਗੂ ਕੀਤਾ ਗਿਆ ਹੈ। ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਚਰਨਜੀਵ ਸਿੰਘ, ਮੁੱਖ ਸਰਪ੍ਰਸਤ ਦੀਵਾਂਕਰ ਸਾਹੂੰਜਾ, ਜਨਰਲ ਸਕੱਤਰ ਅਨਿਲ ਵੋਹਰਾ ਆਦਿ ਨੇ ਹੈਰਾਨੀ ਜ਼ਾਹਰ ਕੀਤੀ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਦੌਰਾਨ ਦੇਸ਼ ਵਿੱਚ ਐਫ.ਡੀ.ਆਈ. ਲਾਗੂ ਕਰਨ ਦਾ ਵਿਰੋਧ ਕੀਤਾ ਸੀ ਪਰ ਸੱਤਾ ਵਿੱਚ ਆ ਕੇ ਐਨ.ਡੀ.ਏ. ਦੀ ਮੋਦੀ ਸਰਕਾਰ ਨੇ ਐਫ.ਡੀ.ਆਈ. ਲਾਗੂ ਕਰਕੇ ਕਰੋੜਾਂ ਵਪਾਰੀਆਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮੋਦੀ ਸਰਕਾਰ ਆਪਣੇ ਇਸ ਫੈਸਲੇ ’ਤੇ ਮੁੜ ਵਿਚਾਰ ਕਰੇਗੀ।
ਸ੍ਰੀ ਅਗਰਵਾਲ ਨੇ ਆਨਲਾਈਨ ਟਰੇਡਿੰਗ ਨੂੰ ਵੀ ਦੇਸ਼ ਅਤੇ ਵਪਾਰੀਆਂ ਲਈ ਘਾਤਕ ਦੱਸਿਆ। ਉਨ੍ਹਾਂ ਸ਼ੰਕਾ ਜ਼ਾਹਰ ਕੀਤੀ ਕਿ ਆਨਲਾਈਨ ਟਰੇਡਿੰਗ ਰਾਹੀਂ ਵੱਡੇ ਪੱਧਰ ’ਤੇ ਕਰ ਦੀ ਚੋਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ 9 ਅਗਸਤ ਨੂੰ ਦਿੱਲੀ ਵਿਖੇ ਕੌਮੀ ਸਮਾਗਮ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਮੂਹਰੇ ਉਠਾਇਆ ਜਾਵੇਗਾ ਕਿਉਂਕਿ ਦੇਸ਼ ਦੀਅਾਂ ਗਲੀਆਂ-ਬਜ਼ਾਰਾਂ ਵਿੱਚੋਂ ਛੋਟੀਆਂ ਦੁਕਾਨਾਂ ਦਾ ਖ਼ਾਤਮਾ ਹੋਣ ਨਾਲ ਕਰੋੜਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਇਸ ਤੋਂ ਇਲਾਵਾ ਵੈਟ ਦੀਆਂ ਦਰਾਂ ਵੀ ਕਿਸੇ ਕੀਮਤ ’ਤੇ 12 ਫੀਸਦ ਤੋਂ ਵੱਧ ਕਰਨੀਆਂ ਵਪਾਰੀਆਂ ਨਾਲ ਧੱਕਾ ਹੈ। ਵਪਾਰ ਮੰਡਲ  ਵੱਲੋਂ 9 ਅਗਸਤ ਦੇ ਕੌਮੀ ਸਮਾਗਮ ਦੌਰਾਨ ਭਾਰਤ ਸਰਕਾਰ ਕੋਲੋਂ ‘ਨੈਸ਼ਨਲ ਟਰੇਡ ਵੈਲਫੇਅਰ ਪਾਲਿਸੀ’ ਬਣਾਉਣ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰੇਕ ਰਾਜ ਵਿੱਚ ‘ਟਰੇਡਰ ਵੈਲਫੇਅਰ ਬੋਰਡ’ ਬਣਾਉਣ ਦਾ ਮੁੱਦਾ ਵੀ ਉਠਾਇਆ ਜਾਵੇਗਾ। ਚੰਡੀਗੜ੍ਹ ਦੇ ਪ੍ਰਧਾਨ ਚਰਨਜੀਵ ਸਿੰਘ ਨੇ ਦੱਸਿਆ ਕਿ ਮੰਡਲ ਦੇ 35ਵੇਂ ਸਥਾਪਨਾ ਦਿਵਸ ਮੌਕੇ 9 ਅਗਸਤ ਨੂੰ ਦਿੱਲੀ ਵਿਖੇ ਕਰਵਾਏ ਜਾ ਰਹੇ ਨੈਸ਼ਨਲ ਟਰੇਡਰ ਡੇਅ ਸਮਾਗਮ ਵਿੱਚ 26 ਰਾਜਾਂ ਦੇ 1500 ਡੈਲੀਗੇਟ ਸ਼ਾਮਲ ਹੋਣਗੇ।

Facebook Comment
Project by : XtremeStudioz