Close
Menu

ਮੋਦੀ ਹੁੰਦੇ ਪ੍ਰਧਾਨ ਮੰਤਰੀ ਤਾਂ 500 ਪਾਕਿ ਫੌਜੀਆਂ ਦੇ ਸਿਰ ਵੱਢ ਦਿੱਤੇ ਹੁੰਦੇ- ਰਾਮਦੇਵ

-- 08 August,2013

images (2)

ਨਵੀਂ ਦਿੱਲੀ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਪਾਕਿਸਤਾਨੀ ਫੌਜੀਆਂ ਦੇ ਹਮਲੇ ‘ਚ 5 ਜਵਾਨ ਸ਼ਹੀਦ ਹੋ ਜਾਣ ਤੋਂ ਬਾਅਦ ਸਰਕਾਰ ਨੂੰ ਚਾਰੇ ਪਾਸਿਓਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਯੂ. ਪੀ. ਏ. ਸਰਕਾਰ ਇਸ ‘ਤੇ ਸੰਤੁਸ਼ਟ ਕਰਨੇ ਵਾਲੇ ਜਵਾਬ ਦੇਵੇ ਪਰ ਸਰਕਾਰ ਇਸ ਵਾਰ ਫਿਰ ਚੁੱਪ ਹੈ। ਸੂਤਰਾਂ ਅਨੁਸਾਰ ਯੋਗ ਗੁਰੂ ਬਾਬਾ ਰਾਮਦੇਵ ਨੇ ਵੀ ਯੂ. ਪੀ. ਏ. ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੁੰਦੇ ਤਾਂ ਹੁਣ ਤੱਕ ਪਾਕਿਸਤਾਨ ਦੇ 500 ਫੌਜੀਆਂ ਦੇ ਸਿਰ ਕਲਮ ਕਰ ਦਿੱਤੇ ਗਏ ਹੁੰਦੇ।
ਜ਼ਿਕਰਯੋਗ ਹੈ ਕਿ ਰਾਮਦੇਵ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਤੌਰ ‘ਤੇ ਆਪਣਾ ਖੁੱਲ੍ਹਾ ਸਮਰਥਨ ਦੇ ਰਹੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਵੀ ਰਾਮਦੇਵ ਨੇ ਪ੍ਰਧਾਨ ਮੰਤਰੀ ‘ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਕਿਸੇ ਨੇ ਹੱਸਦੇ ਹੋਏ ਨਹੀਂ ਦੇਖਿਆ, ਲੱਗਦਾ ਹੈ ਕਿ ਉਹ ਵਿਦੇਸ਼ ਔਰਤ ਦੇ ਡਰ ਤੋਂ ਨਹੀਂ ਹੱਸਦੇ ਹਨ। 5 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਅਤੇ ਰੱਖਿਆ ਮੰਤਰੀ ਏ. ਕੇ. ਐਂਟਨੀ ਦੇ ਬਿਆਨ ‘ਤੇ ਸਾਰੇ ਪਾਸੇ ਯੂ. ਪੀ. ਏ. ਸਰਕਾਰ ਦੀ ਆਲੋਚਨਾ ਹੋ ਰਹੀ ਹੈ।

Facebook Comment
Project by : XtremeStudioz