Close
Menu

ਮੋਹਾਲੀ ਦਾ ਪਹਿਲਾ ਭਾਰਤੀ ਸੈਂਕੜਾਧਾਰੀ ਬਣਿਆ ਧੋਨੀ

-- 20 October,2013

ਮੋਹਾਲੀ – ਕਪਤਾਨ ਮਹਿੰਦਰ ਸਿੰਘ ਧੋਨੀ ਆਸਟ੍ਰੇਲੀਆ ਵਿਰੁੱਧ ਤੀਜੇ ਵਨ ਡੇ ਵਿਚ ਸ਼ਨੀਵਾਰ ਨੂੰ ਅਜੇਤੂ 139 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਮੋਹਾਲੀ ਦੇ ਮੈਦਾਨ ‘ਤੇ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।  ਮੋਹਾਲੀ ਵਿਚ ਇਕ ਦਿਨਾ ਕ੍ਰਿਕਟ ਦੀ ਸ਼ੁਰੂਆਤ 22 ਨਵੰਬਰ 1993 ਨੂੰ ਹੋਈ ਸੀ ਪਰ ਇਸ ਦੇ ਬਾਅਦ 20 ਸਾਲਾਂ ਵਿਚ ਕੋਈ ਵੀ ਭਾਰਤੀ ਬੱਲੇਬਾਜ਼ ਇਸ ਮੈਦਾਨ ‘ਤੇ ਸੈਂਕੜਾ ਨਹੀਂ ਬਣਾ ਸਕਿਆ ਸੀ। ਮੋਹਾਲੀ ਵਿਚ 6 ਵਿਦੇਸ਼ੀ ਬੱਲੇਬਾਜ਼ਾਂ ਨੇ ਸੈਂਕੜੇ ਬਣਾਏ ਸਨ ਪਰ ਹੁਣ ਧੋਨੀ ਇਨ੍ਹਾਂ ਸਾਰੇ ਬੱਲੇਬਾਜ਼ਾਂ ਤੋਂ ਅੱਗੇ ਨਿਕਲ ਗਿਆ ਹੈ ਤੇ ਉਸ ਨੇ ਇਸ ਮੈਦਾਨ ਦਾ ਸਰਵਸ੍ਰੇਸ਼ਠ ਸਕੋਰ ਬਣਾ ਦਿੱਤਾ ਹੈ।  ਧੋਨੀ ਤੋਂ ਪਹਿਲਾਂ ਮੋਹਾਲੀ ਵਿਚ ਦੱਖਣੀ ਅਫਰੀਕਾ ਦੇ ਏ. ਬੀ. ਡਿਵਿਲੀਅਰਸ ਦੇ ਨਾਂ 134 ਦੌੜਾਂ ਦਾ ਸਭ ਤੋਂ ਵੱਧ ਸਕੋਰ ਸੀ, ਜਿਸ ਨੂੰ ਹੁਣ ਧੋਨੀ ਨੇ ਤੋੜ ਦਿੱਤਾ। ਧੋਨੀ ਨੇ ਅਜੇਤੂ 139 ਦੌੜਾਂ ਦੇ ਨਾਲ ਹੀ ਆਸਟ੍ਰੇਲੀਆ ਵਿਰੁੱਧ ਕਿਸੇ ਭਾਰਤੀ ਕਪਤਾਨ ਦਾ ਸਭ ਤੋਂ ਵੱਧ ਸਕੋਰ ਵੀ ਬਣਾ ਦਿੱਤਾ। ਇਸ ਦੇ ਨਾਲ ਹੀ ਧੋਨੀ  ਨੇ ਇਕ ਦਿਨਾ ਕ੍ਰਿਕਟ ਵਿਚ ਆਪਣੀਆਂ  5000 ਦੌੜਾਂ ਪੂਰੀਆਂ ਕਰਦੇ ਹੋਏ ਤੀਜਾ ਭਾਰਤੀ ਕਪਤਾਨ ਬਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ।

Facebook Comment
Project by : XtremeStudioz