Close
Menu

ਮੌਕਿਆਂ ਦਾ ਫਾਇਦਾ ਚੁੱਕਣਾ ਤੇ ਗੋਲ ਕਰਨਾ ਟੀਚਾ : ਵੰਦਨਾ

-- 17 June,2015

ਬੈਲਜੀਅਮ,  ਕੋਚ ਮਥਿਯਾਸ ਅਹਰੇਂਸ ਦੀ ਦੇਖ-ਰੇਖ ਵਿਚ 20 ਜੂਨ ਤੋਂ ਸ਼ੁਰੂ ਹੋਣ ਜਾ ਰਹੇ ਐੱਫ. ਆਈ. ਐੱਚ. ਹਾਕੀ ਵਰਲਡ ਲੀਗ ਸੈਮੀਫਾਈਨਲਸ ਟੂਰਨਾਮੈਂਟ ਤੋਂ ਪਹਿਲਾਂ ਤਿਆਰੀਆਂ ਵਿਚ ਰੁੱਝੀ ਭਾਰਤੀ ਮਹਿਲਾ ਹਾਕੀ ਟੀਮ ਦਾ ਮੁੱਖ ਟੀਚਾ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਸ਼ੁਰੂਆਤੀ ਦੋ ਸਥਾਨਾਂ ‘ਤੇ ਜਗ੍ਹਾ ਬਣਾਉਣਾ ਹੈ। ਟੂਰਨਾਮੈਂਟ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ‘ਤੇ ਗੱਲਬਾਤ ਕਰਦੇ ਹੋਏ ਭਾਰਤੀ ਮਹਿਲਾ ਟੀਮ ਦੀ ਫਾਰਵਰਡ ਵੰਦਨਾ ਕਟਾਰੀਆ ਨੇ ਕਿਹਾ, ”ਮੁਕਾਬਲਿਆਂ ਲਈ ਹਰੇਕ ਖਿਡਾਰੀ ਦੀ ਭੂਮਿਕਾ ਤੈਅ ਕੀਤੀ ਗਈ ਹੈ ਤੇ ਅਸੀਂ ਸਾਰੇ ਇਸ ਲਈਆ ਪੂਰੀ ਤਰ੍ਹਾਂ ਤਿਆਰ ਹਾਂ। ਸਾਡੀ ਰਣਨੀਤੀ ਗੇਂਦ ਨੂੰ ਵੱਧ ਤੋਂ ਵੱਧ ਅਪਾਣੇ ਕਬਜ਼ੇ ਵਿਚ ਰੱਖਣ ਦੀ ਹੈ। ਸਾਡੀ ਕੋਸ਼ਿਸ਼ ਛੋਟੇ-ਛੋਟੇ ਪਾਸਾਂ ਰਾਹੀਂ ਗੋਲ ਕਰਨ ਦੇ ਮੌਕੇ ਬਣਾ ਕੇ ਫਾਇਦਾ ਚੁੱਕਣ ਦੀ ਹੋਵੇਗੀ। ਸਾਡੇ ਕੋਲ ਗਲਤੀਆਂ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।”

Facebook Comment
Project by : XtremeStudioz