Close
Menu

ਮੌਜੂਦਾ ਪੰਜਾਬ ਸਰਕਾਰ ਲੋਕਾਂ ‘ਤੇ ਟੈਕਸਾਂ ਦਾ ਬੋਝ ਪਾ ਕੇ ਘਰੋਂ ਕੱਢਣ ‘ਤੇ ਤੁਲੀ – ਭੱਠਲ

-- 19 November,2013

19barvivek50ਬਰਨਾਲਾ,19 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਅੱਤਵਾਦੀਆਂ ਨੇ ਤਾਂ ਗੋਲੀ ਮਾਰ ਕੇ ਪੰਜਾਬ ਦੇ ਵਪਾਰੀਆਂ, ਉਦਯੋਗਿਕ ਘਰਾਣਿਆਂ ਨੂੰ ਬਾਹਰ ਕੱਢਿਆ ਸੀ ਪ੍ਰੰਤੂ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਲੋਕਾਂ ‘ਤੇ ਨਵੇਂ ਨਵੇਂ ਟੈਕਸ ਲਗਾ ਕੇ ਆਪਣਾ ਵਪਾਰੀਆਂ ਅਤੇ ਉਦਯੋਗਿਕਾਂ ਨੂੰ ਬਾਹਰ ਕੱਢ ਰਹੀ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਤਾਂ ਲੋਕਾਂ ਦਾ ਦਿੱਤਾ ਹੋਇਆ ਫ਼ੈਸਲਾ ਵੀ ਨਹੀਂ ਮੰਨਦੇ ਆਪਣੇ ਹਾਰੇ ਹੋਏ ਉਮੀਦਵਾਰਾਂ ਨੂੰ ਤਾਂ ਉਨ੍ਹਾਂ ਨੇ ਹਲਕਾ ਇੰਚਾਰਜ ਲਗਾਕੇ ਵਿਕਾਸ ਕੰਮਾਂ ਲਈ ਆਉਂਦੀਆਂ ਗ੍ਰਾਂਟਾਂ ਨੂੰ ਉਨ੍ਹਾਂ ਹੱਥੋਂ ਵੰਡਵਾਈਆਂ ਜਾ ਰਹੀਆਂ ਹਨ। ਜਦੋਂਕਿ ਕੇਂਦਰ ਦੀ ਸਰਕਾਰ ਹਰ ਇੱਕ ਸੰਸਦ ਮੈਂਬਰ ਅਤੇ ਰਾਜ ਸਭਾ ਮੈਂਬਰ ਨੂੰ ਪੰਜ-ਪੰਜ ਕਰੋੜ ਰੁਪਏ ਦੀ ਗ੍ਰਾਂਟ ਆਪਣੇ ਹਲਕੇ ਵਿਚ ਵਿਕਾਸ ਕਰਾਉਣ ਲਈ ਦਿੰਦੀ ਹੈ। ਅਕਾਲੀਆਂ ਨੇ ਤਾਂ ਆਪਣੇ ਹਾਰੇ ਹੋਏ ਉਮੀਦਵਾਰਾਂ ਨੂੰ ਵੀ ਜ਼ਿਲ੍ਹ ਯੋਜਨਾਂ ਬੋਰਡ ਦਾ ਚੇਅਰਮੈਨ ਲਗਾ ਦਿੱਤੇ ਹਨ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਅ ਰਹੇ ਹਨ। ਧਾਰਮਿਕ ਸੰਸਥਾ ਨੂੰ ਵੀ ਰਾਜਨੀਤੀ ਨਾਲ ਚਲਾ ਰਹੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਵੀ ਰਾਜਨੀਤੀ  ਲਈ ਵਰਤਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਜੋ ਗਰਾਂਟਾਂ ਪੰਜਾਬ ਸਰਕਾਰ ਨੂੰ ਸੌਂਪੀਆਂ ਜਾ ਰਹੀਆਂ ਹਨ ਬਾਦਲ ਸਾਹਿਬ ਨੂੰ ਉਸ ਉਪਰ ਆਪਣੀ ਤਸਵੀਰ ਛਪਵਾ ਦਿੰਦੇ ਹਨ ਬੇਸ਼ੱਕ ਉਹ 108 ਐਂਬੂਲੈਂਸ ਜਾਂ ਫ਼ਿਰ ਲੜਕੀਆਂ ਨੂੰ ਦਿੱਤੇ ਜਾ ਰਹੇ ਸਾਇਕਲ ਹੀ ਕਿਉਂ ਨਾ ਹੋਣ। ਜਦੋਂ ਕਿ ਇਸ ਉਪਰ ਫੋਟੋ ਪ੍ਰਧਾਨ ਮੰਤਰੀ ਦੀ ਹੋਣੀ ਚਾਹੀਦੀ ਹੈ। ਬੀਬੀ ਭੱਠਲ ਨੇ ਕਿਹਾ ਕਿ ਅਕਾਲੀਆਂ ਵਲੋਂ ਰੌਲਾ ਪਾਇਆ ਜਾਂਦਾ ਹੈ ਕਿ ਕੇਂਦਰ ਦੀ ਸਰਕਾਰ ਪੰਜਾਬ ਨਾਲ ਵਿਤਕਰਾ ਕਰਦੀ ਹੈ, ਜਦੋਂ ਉਨ੍ਹਾਂ ਨੂੰ ਇਸ ਸਬੰਧੀ ਵਾਈਟ ਪੇਪਰ ਲਿਆਉਣ ਲਈ ਕਿਹਾ ਤਾਂ ਉਹ ਇਸ ਸਬੰਧੀ ਚੁੱਪ ਧਾਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਯੂ.ਪੀਏ. ਸਰਕਾਰ ਨੇ ਐਨ.ਡੀ.ਏ.ਦੀ ਸਰਕਾਰ ਨਾਲੋਂ ਵੱਧ ਪੈਸਾ ਪੰਜਾਬ ਨੂੰ ਦਿੱਤਾ ਹੈ। ਅਕਾਲੀਆਂ ਨੇ ਤਾਂ ਬਜ਼ਰੀ ਰੇਤਾ ਅਤੇ ਠੇਕਿਆਂ ਉਪਰ ਵੀ ਕਬਜ਼ੇ ਕਰ ਲਏ ਹਨ, ਅੱਜ ਗਰੀਬ ਆਦਮੀ ਆਪਣਾ ਘਰ ਵੀ ਨਹੀਂ ਬਣਾ ਸਕਦਾ। ਅਕਾਲੀਆਂ ਵਲੋਂ ਰੌਲਾ ਪਾਇਆ ਜਾਂਦਾ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਲਗਾਏ ਗਏ ਪ੍ਰੋਜੈਕਟਾਂ ਵਿਚ ਉਨ੍ਹਾਂ ਨੂੰ ਬੁਲਾਇਆ ਨਹੀਂ ਜਾਂਦਾ ਤਾਂ ਉਨ੍ਹਾਂ ਕਿਹਾ ਕਿ ਹਲਕਾ ਲਹਿਰਾ ਗਾਗਾ ਵਿਚ ਕੇਂਦਰ ਦੇ ਸੀਵਰੇਜ਼ ਪ੍ਰੋਜੈਕਟਾਂ ਦਾ ਨੀਂਹ ਪੱਥਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਰੱਖ ਰਹੇ ਹਨ ਨਾ ਤਾਂ ਉਸ ਸਮਾਰੋਹ ਲਈ ਉਨ੍ਹਾਂ ਨੂੰ ਬੁਲਾਵਾ ਭੇਜਿਆ ਗਿਆ ਅਤੇ ਨਾ ਹੀ ਲੋਕ ਸਭਾ ਮੈਂਬਰ ਨੂੰ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਪ ਮੰਤਰੀ ਪੰਜਾਬ ਨੇ ਬਿਆਨ ਦਿੱਤਾ ਹੈ ਕਿ ਜਲਦੀ ਹੀ ਕੁੱਝ ਕਾਂਗਰਸੀ ਵਿਧਾਇਕ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਦੇ ਆਪਣੇ ਬੰਦੇ ਕੀ ਉਨ੍ਹਾਂ ਕੋਲੋਂ ਭੱਜ ਰਹੇ ਹਨ ਜੋ ਉਨ੍ਹਾਂ ਨੂੰ ਕਾਂਗਰਸੀਆਂ ਦੀ ਲੋੜ ਪੈ ਗਈ। ਉਨ੍ਹਾਂ ਕਿਹਾ ਕਿ ਸੁਖਬੀਰ ਆਪਣੀ ਪਾਰਟੀ ਦੇ ਮੈਂਬਰ ਸੰਭਾਲ ਕੇ ਰੱਖਣ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਇੱਕਜੁੱਟ ਹੈ, ਪਾਰਟੀ ਹਾਈਕਮਾਂਡ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਆਦੇਸ਼ ‘ਤੇ ਹਰ ਕਾਂਗਰਸੀ ਵਰਕਰ ਫੁੱਲ ਚੜਾਉਂਦਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਚਾਹੁਣ ਤਾਂ ਅੱਜ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠ ਸਕਦੇ ਹਨ ਪਰ ਉਹ ਤਿਆਗ ਦੀ ਰਾਜਨੀਤੀ ਕਰ ਰਹੇ ਹਨ ਅਤੇ ਕਾਂਗਰਸ ਪਾਰਟੀ ਨੂੰ ਦੇਸ਼ ਭਰ ਵਿਚ ਮਜ਼ਬੂਤ ਕਰ ਰਹੇ ਹਨ। ਜਦੋਂ ਕਿ ਬਾਦਲ ਵਲੋਂ ਨਰਿੰਦਰ ਮੋਦੀ ਨੂੰ ਖ਼ਿਤਾਬ ਨਾਲ ਨਿਵਾਜਿਆ ਜਾ ਰਿਹਾ ਹੈ ਜਦੋਂਕਿ ਨਰਿੰਦਰ ਮੋਦੀ ਨੇ ਗੁਜਰਾਤ ਵਿਚੋਂ ਪੰਜਾਬੀਆਂ ਨੂੰ ਉਜਾੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਬਰਨਾਲਾ ਵਿਖੇ ਇਸ ਪ੍ਰੈਸ ਕਾਨਰੰਫਰਸ ਕਰਨ ਤੋਂ ਪਹਿਲਾਂ ਕਾਂਗਰਸੀ ਆਗੂ ਕੁਲਦੀਪ ਕੁਮਾਰ ਧਰਮਾ ਨੇ ਆਪਣੇ ਭਰਵੇਂ ਜਥੇ ਸਮੇਤ ਬੀਬੀ ਭੱਠਲ ਦਾ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਉਪਰ ਸੁਰਿੰਦਰਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ ਸੰਗਰੂਰ, ਹਲਕਾ ਭਦੌੜ ਵਿਧਾਇਕ ਮੁਹੰਮਦ ਸਦੀਕ, ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਭਾਰਤ ਭੂਸ਼ਨ ਮੈਨਿਨ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਮਾਨ, ਗੁਰਜਿੰਦਰ ਸਿੰਘ ਪੱਪੀ ਸੰਧੂ, ਸੁਦਾਗਰ ਸਿੰਘ ਚਹਿਲ, ਲਵੀ ਚਹਿਲ,  ਜਗਦੇਵ ਸਿੰਘ ਸਿੱਧੂ, ਡਿੰਪਲ ਕੁਮਾਰ ਉਪਲੀ ਵਾਲੇ, ਭੂਸ਼ਨ ਕੁਮਾਰ ਭੂਸ਼ੀ, ਗੋਲਡੀ ਸ਼ਰਮਾ, ਮੰਗਤ ਰਾਏ ਕੈਰੇ ਵਾਲੇ, ਰਾਮ ਕੁਮਾਰ ਰਾਮੂ, ਸ਼ੈਂਕੀ ਅਰੋੜਾ ਆਦਿ ਹਾਜ਼ਿਰ ਸਨ।

Facebook Comment
Project by : XtremeStudioz