Close
Menu

ਮੌਤਾਂ ਦੀ ਗਿਣਤੀ ਦਸ ਹਜ਼ਾਰ, ਰਾਹਤ ਕਾਰਜ ਨਹੀਂ ਅਸਰਦਾਰ: ਕੋੲਿਰਾਲਾ

-- 29 April,2015

ਕਾਠਮੰਡੂ, ਭਿਅਾਨਕ ਭੂਚਾਲ ਦਾ ਸਾਹਮਣਾ ਕਰਨ ਵਾਲੇ ਨੇਪਾਲ ਦੇ ਦੂਰ -ਦੁਰਾਡੇ ੲਿਲਾਕਿਅਾਂ ਤੱਕ ਪੁੱਜਣ ਲੲੀ ਰਾਹਤ ਕਰਮੀਅਾਂ ਤੇ ਕੌਮਾਂਤਰੀ ਮਦਦਗਾਰਾਂ ਨੂੰ ਅੱਜ ਕਾਫੀ ਮੁਸ਼ੱਕਤ ਕਰਨੀ ਪੲੀ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਸੁਸ਼ੀਲ ਕੋੲਿਰਾਲਾ ਨੇ ੲਿਸ ਭੂਚਾਲ ਵਿੱਚ ਕਰੀਬ ਦਸ ਹਜ਼ਾਰ  ਲੋਕਾਂ ਦੇ ਮਰਨ ਦਾ ਖਦਸ਼ਾ ਪ੍ਰਗਟਾੲਿਅਾ ਹੈ।
ੲਿਥੇ 7.9 ਦੀ ਸ਼ਿਦੱਤ ਦਾ ਭੂਚਾਲ ਅਾੳੁਣ ਦੇ ਤਿੰਨ ਦਿਨਾਂ ਮਗਰੋਂ ਹਾਲਾਤ ਹੋਰ ਗੰਭੀਰ ਹੋ ਗੲੇ ਹਨ। ਪ੍ਰਭਾਵਿਤ ੲਿਲਾਕਿਅਾਂ ਵਿੱਚ ਭੋਜਨ, ਪਾਣੀ ,ਬਿਜਲੀ ਤੇ ਦਵਾੲੀਅਾਂ ਦਾ ਭਾਰੀ ਸੰਕਟ ਪੈਦਾ ਹੋ ਗਿਅਾ ਹੈ ਤੇ ਮੁੜ ਭੂਚਾਲ ਅਾੳੁਣ ਦੇ ਡਰ ਕਾਰਨ ਹਜ਼ਾਰਾਂ ਲੋਕ ਅਸਮਾਨ ਹੇਠ ਰਹਿ ਰਹੇ ਹਨ।ਭੂਚਾਲ ਅਾੳੁਣ ਸਮੇਂ ੲਿੰਡੋਨੇਸ਼ੀਅਾ ’ਚ ਮੌਜੂਦ ਰਹੇ ਸ੍ਰੀ ਕੋੲਿਰਾਲਾ ਨੇ ਅੱਜ ਸਰਬਦਲੀ ਬੈਠਕ ਸੱਦੀ ਜਿਸ ਵਿੱਚ ੳੁਨ੍ਹਾਂ ਕਿਹਾ ਕਿ ੳੁਨ੍ਹਾਂ ਦੀ ਸਰਕਾਰ ਜ਼ਰੂਰਤਮੰਦਾਂ ਤੱਕ ਤੰਬੂ, ਪਾਣੀ ਤੇ ਭੋਜਨ ਦੀ ਸਪਲਾੲੀ ਕਰ ਰਹੀ ਹੈ। ੳੁਨ੍ਹਾਂ ਮੰਨਿਅਾ ਕਿ ਪ੍ਰਸ਼ਾਸਨ ਕੋਲ ਦੂਰ ਦੁਰਾਡੇ ਦੇ ਪਿੰਡਾਂ ਤੋਂ ਮਦਦ ਦੀਅਾਂ ਅਪੀਲਾਂ ਅਾ ਰਹੀਅਾਂ ਹਨ ਪਰ ਸਾਧਨਾ ਦੀ ਕਮੀ ਕਾਰਨ ੳੁਨ੍ਹਾਂ ਤੱਕ ਪੁਜੱਣਾ ਅਸੰਭਵ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਰਨ ਵਾਲਿਅਾਂ ਦੀ ਗਿਣਤੀ ਦਸ ਹਜ਼ਾਰ ਤੱਕ ਪੁੱਜ ਸਕਦੀ ਹੈ ਕਿੳੁਕਿ ਹਾਲੇ ਦੂਰ ਦੇ ੲਿਲਾਕਿਅਾਂ ਤੋਂ ਸੂਚਨਾਵਾਂ ਮਿਲਣੀਅਾਂ ਬਾਕੀ ਹਨ। ਦੇਸ਼ ਵਿੱਚ ਭੂਚਾਲ ਕਾਰਨ 80 ਹਜ਼ਾਰ ਲੋਕ ਪ੍ਰਭਾਵਿਤ ਹੋੲੇ ਹਨ। 14 ਲੱਖ ਲੋਕ ਰੋਟੀ ਨੂੰ ਤਰਸ ਰਹੇ ਹਨ। ਰਾਜਧਾਨ ਕਾਠਮੰਡੂ ਤੇ ਦੂਰ ਦੇ ੲਿਲਾਕਿਅਾਂ ਵਿੱਚ ਹਾਲੇ ਵੀ ਸੈਂਕੜੇ ਲੋਕ ਮਲਬੇ ਹੇਠ ਦਬੇ ਹੋੲੇ ਹਨ। ਸ੍ਰੀ ਕੋੲਿਰਾਲਾ ਨੇ ਮੰਨਿਅਾ ਹੈ ਕਿ ਬਚਾਅ, ਰਾਹਤ ਤੇ ਖੋਜ ਮੁਹਿੰਮ ਅਸਰਦਾਰ ਨਹੀਂ ਹਨ।ੳੁਨ੍ਹਾਂ ਸਾਰੀਅਾਂ ਸਿਅਾਸੀ ਪਾਰਟੀਅਾਂ ਨੂੰ ੲਿਸ ਸੰਕਟ ਵੇਲੇ ੲਿਕਜੁੱਟ ਹੋਣ ਦਾ ਸੱਦਾ ਦਿੱਤਾ। ੲਿਕ ਪੁਲੀਸ ਅਧਿਕਾਰੀ ਨੇ ਦੱਸਿਅਾ ਕਿ ਸ਼ਨਿਚਰਵਾਰ ਨੂੰ ਅਾੲੇ ਭੂਚਾਲ ਮਗਰੋਂ ਹੁਣ ਤੱਕ 4352 ਲਾਸ਼ਾਂ ਮਿਲ ਚੁੱਕੀਅਾਂ ਹਨ ਤੇ 8063 ਲੋਕ ਜ਼ਖ਼ਮੀ ਹੋੲੇ ਹਨ। ਭਾਰਤ ਦੇ ਰਾਜਦੂਤ ਰਣਜੀਤ ਰਾੲੇ ਨੇ ਅੱਜ ਸ੍ਰੀ ਕੋੲਿਰਾਲਾ ਨਾਲ ਮੁਲਾਕਾਤ ਕੀਤੀ ਤੇ ‘ਅਪਰੇਸ਼ਨ ਮੈਤਰੀ’ ਤਹਿਤ ਭਾਰਤ ਵੱਲੋਂ ਚਲਾੲੇ ਜਾ ਰਹੇ ਰਾਹਤ  ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਭਾਰਤ ਵੱਲੋਂ ਕੀਤੀ ਜਾ ਰਹੀ ਮਦਦ ਲੲੀ ਧੰਨਵਾਦ ਕੀਤਾ। ਰਾਜਦੂਤ ਨੇ ਨੇਪਾਲ ਦੇ ਥਲ ਸੈਨਾ ਮੁੱਖੀ  ਜਨਰਲ ਗੌਰਵ ਰਾਣਾ ਨਾਲ ਵੀ ਮੀਟਿੰਗ ਕੀਤੀ ਤੇ ਦੂਰ ਦੇ ੲਿਲਾਕਿਅਾਂ ਵਿੱਚ ਫਸੇ ਭਾਰਤੀਅਾਂ ਨੂੰ ਕੱਢਣ ਲੲੀ ਮਦਦ ਦੀ ਮੰਗ ਕੀਤੀ। ੲਿਸੇ ਦੌਰਾਨ ਸੰਵਿਧਾਨ ਸਭਾ ਦੇ ਪ੍ਰਧਾਨ ਸੁਭਾਸ਼ ਨੇਮਬਾਂਗ ਨੇ ਕਿਹਾ ਹੈ ਕਿ ਭੂਚਾਲ ਮਗਰੋਂ ਪੈਦਾ ਹੋੲੇ ਹਾਲਾਤ ਨਾਲ ਨਜਿਠੱਣਾ ਵੱਡੀ ਚੁਣੌਤੀ ਹੈ।

Facebook Comment
Project by : XtremeStudioz