Close
Menu

ਮੰਕੀਗੇਟ ਘਟਨਾ ਨੇ ਸਾਈਮੰਡ ਦਾ ਕੈਰੀਅਰ ਕੀਤਾ ਬਰਬਾਦ : ਪੋਂਟਿੰਗ

-- 14 February,2014

2014_2image_15_42_360026380ricky-ponting-llਸਿਡਨੀ , 14 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਮੰਕੀਗੇਟ ਘਟਨਾ ਦੌਰਾਨ ਆਸਟ੍ਰੇਲੀਆ ਵਲੋਂ ਕਿਸੇ ਤਰ੍ਹਾਂ ਦਾ ਸਹਿਯੋਗ ਨਾ ਮਿਲਣ ਕਾਰਨ ਐਂਡ੍ਰਿਊ ਸਾਈਮੰਡਸ ਦਾ ਕੈਰੀਅਰ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਿਆ।
ਪੋਂਟਿੰਗ ਨੇ ਕਿਹਾ ਕਿ ਆਸਟ੍ਰੇਲੀਆ ਕ੍ਰਿਕਟ 2008 ਦੇ ਉਸ ਮਾਮਲੇ ‘ਚ ਬੀ. ਸੀ. ਸੀ. ਆਈ. ਜਿਵੇਂ ਹੀ ਤਾਕਤਵਰ ਬੋਰਡ ਦੇ ਅੱਗੇ ਝੁਕ ਗਿਆ, ਜਦੋਂ ਭਾਰਤੀ ਕ੍ਰਿਕਟਰ ਹਰਭਜਨ ਸਿੰਘ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਉਸ ਵਿਵਾਦਤ ਟੈਸਟ ਦੌਰਾਨ ਸਾਈਮੰਡਸ ‘ਤੇ ਨਸਲੀ ਟਿੱਪਣੀ ਕੀਤੀ ਸੀ। ਪੋਂਟਿੰਗ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਮੈਨੂੰ ਹਰ ਦਿਨ ਹਰ ਹਫਤੇ ਕ੍ਰਿਕਟ ਆਸਟ੍ਰੇਲੀਆ ਇਹ ਕਹਿੰਦਾ ਸੀ ਕਿ ਇਸ ਨੂੰ ਖੇਡ ‘ਚੋਂ ਹਟਾਉਣਾ ਹੈ ਅਤੇ ਇਹ ਹੋਇਆ ਵੀ। ਮੈਨੂੰ ਇਸ ਦੇ ਖਿਲਾਫ ਖੜ੍ਹਾ ਹੋਣਾ ਪਿਆ। ਮੈਂ ਪੱਤਰ ਦੇ ਨਿਰਦੇਸ਼ਾਂ ਦਾ ਪਾਲਨ ਕੀਤਾ। ਮੈਂ ਉਹੀ ਕੀਤਾ ਜਿਸ ਦੀ ਮਨੂੰ ਉਮੀਦ ਸੀ। ਮੈਨੂੰ ਪਤਾ ਹੈ ਕਿ ਕ੍ਰਿਕਟ ਆਸਟ੍ਰੇਲੀਆ ‘ਚ ਕਈ ਪ੍ਰਸ਼ਾਸਨਕ ਅਧਿਕਾਰੀ ਅਜਿਹੇ ਹਨ, ਜੋ ਇਹ ਨਹੀਂ ਕਹਿ ਸਕਦੇ।
ਉਸ ਘਟਨਾ ਤੋਂ ਬਾਅਦ ਹਰਭਜਨ ‘ਤੇ ਤਿੰਨ ਟੈਸਟ ਮੈਚਾਂ ਦੀ ਪਾਬੰਦੀ ਲੱਗੀ ਪਰ ਬਾਅਦ ‘ਚ ਅਪੀਲ ਰਾਹੀਂ ਬੀ. ਸੀ. ਸੀ. ਆਈ. ਉਸ ਨੂੰ ਹਟਵਾਉਣ ‘ਚ ਕਾਮਯਾਬ ਰਿਹਾ।
ਪੋਂਟਿੰਗ ਨੇ ਕਿਹਾ ਕਿ ਮੰਕੀਗੇਟ ਘਟਨਾ ਤੋਂ ਬਾਅਦ ਸਾਈਮੰਡਸ ‘ਚ ਕਾਫੀ ਬਦਲਾਅ ਆਇਆ। ਉਨ੍ਹਾਂ ਨੇ ਕਿਹਾ ਕਿ ਉਹ ਐਂਡ੍ਰਿਊ ਸਾਈਮੰਡਸ ਦੇ ਅੰਤ ਦੀ ਸ਼ੁਰੂਆਤ ਸੀ। ਉਸ ਤੋਂ ਬਾਅਦ ਉਸ ਦਾ ਕੈਰੀਅਰ ਗ੍ਰਾਫ ਡਿੱਗਦਾ ਗਿਆ।

Facebook Comment
Project by : XtremeStudioz