Close
Menu

ਮੰਗਲ ਮਿਸ਼ਨ ਨਾਲ ਭਾਰਤ ਨੇ ਮਾਰੀ ਤਕਨੀਕੀ ਖੇਤਰ ‘ਚ ਵੱਡੀ ਛਾਲ

-- 06 November,2013

1347173538_1347170909_ISRO1ਵਾਸ਼ਿੰਗਟਨ,6 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਮੰਗਲ ਗ੍ਰਹਿ ਦੇ ਰਹੱਸ ਨੂੰ ਸੁਲਝਾਉਣ ਲਈ ਭਾਰਤ ਵੱਲੋਂ ਉਪਗ੍ਰਹਿ ਦੀ ਸਫਲ ਲਾਂਚਿਗ ਅਮਰੀਕਾ ਦੀਆਂ ਸੁਰਖੀਆਂ ਦਾ ਹਿੱਸਾ ਬਣ ਗਈ ਹੈ। ਅਮਰੀਕੀ ਮੀਡੀਆ ਨੇ ਇਸ ਮਿਸ਼ਨ ਨੂੰ ਚੀਨ ਦੇ ਖਿਲਾਫ ‘ਕੌਸ਼ਲ’ ਅਤੇ ਭਾਰਤ ਲਈ ਇਕ ‘ਤਕਨੀਕੀ ਉਪਲੱਬਧੀ’ ਕਰਾਰ ਦਿੱਤਾ ਹੈ।
‘ਵਾਲ ਸਟ੍ਰੀਟ’ ਦੀ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਜੇਕਰ ਇਹ ਮਿਸ਼ਨ ਸਫਲ ਹੋ ਜਾਂਦਾ ਹੈ ਤਾਂ ਇਸ ਦੱਖਣੀ ਏਸ਼ੀਆਈ ਦੇਸ਼ ਲਈ ਇਕ ਵੱਡੀ ਉਪਲੱਬਧੀ ਹੋਵੇਗੀ ਅਤੇ ਪੁਲਾੜ ਖੇਤਰ ਵਿਚ ਉਸ ਨੂੰ ਚੀਨ ਅਤੇ ਜਾਪਾਨ ਤੋਂ ਅੱਗੇ ਲੈ ਜਾਵੇਗਾ।
ਸੀ. ਐੱਨ. ਐੱਨ. ਦੀ ਖਬਰ ਵਿਚ ਕਿਹਾ ਗਿਆ ਹੈ ਕਿ ਮਾਰਸ ਆਰਬਿਟਰ ਦੀ ਸਫਲ ਮੁਹਿੰਮ ਭਾਰਤ ਨੂੰ ਲਾਲ ਗ੍ਰਹਿ ‘ਤੇ ਪਹੁੰਚਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣਾ ਦੇਵੇਗੀ। ਇਸ ਤੋਂ ਇਲਾਵਾ ਸੀ. ਐੱਨ. ਐੱਨ. ਨੇ ਇਹ ਵੀ ਕਿਹਾ ਹੈ ਕਿ ਇਸ ਮਿਸ਼ਨ ਦੇ ਨਾਲ ਹੀ ਏਸ਼ੀਆ ਵਿਚ ਪੁਲਾੜ ਲਈ ਵਧਦੀ ਦੌੜ ਦੇ ਦਾਅਵਿਆਂ ਨੂੰ ਵੀ ਬਲ ਮਿਲਿਆ ਹੈ, ਜਿਸ ਦੇ ਸੰਭਾਵਿਤ ਰੂਪ ਨਾਲ ਖਤਰਨਾਕ ਨਤੀਜੇ ਹੋ ਸਕਦੇ ਹਨ।
ਯੂ. ਐੱਸ. ਨੇਵਲ ਪੋਸਟਗ੍ਰੇਜੂਏਟ ਸਕੂਲ ਦੇ ਪ੍ਰੋਫੈਸਰ ਡਾ. ਜੇਮਜ਼ ਕਲੇ ਮੋਲਟਜ ਨੇ ਕਿਹਾ ਕਿ ਭਾਰਤ ਪੁਲਾੜ ਖੇਤਰ ਵਿਚ ਚੀਨ ਦੀਆਂ ਉਪਲੱਬਧੀਆਂ ਨੂੰ ਏਸ਼ੀਆ ਵਿਚ ਆਪਣੇ ਰੁਤਬੇ ਦੇ ਲਈ ਖਤਰੇ ਦੇ ਤੌਰ ‘ਤੇ ਦੇਖਦਾ ਹੈ ਅਤੇ ਇਸ ਦਾ ਜਵਾਬ ਦੇਣ ਦੀ ਜ਼ਰੂਰਤ ਮਹਿਸੂਸ ਕਰਦਾ ਹੈ। ਜਿਸ ਦੇ ਸਿੱਟੇ ਵਜੋਂ ਉਹ ਇਸ ਖੇਤਰ ਵਿਚ ਆਪਣੇ ਹੱਥ ਅਜ਼ਮਾ ਰਿਹਾ ਹੈ।

Facebook Comment
Project by : XtremeStudioz