Close
Menu

ਮੰਡੇਲਾ ਦੀ ਜ਼ਿੰਦਗੀ ‘ਤੇ ਬਣੀ ਫਿਲਮ ਨੇ ਲੋਕਾਂ ਨੂੰ ਯਾਦ ਦਿਵਾਇਆ ਇਤਿਹਾਸ

-- 05 November,2013

ਜੋਹਾਨਸਬਰਗ – ਇਕ ਲੰਮੀ ਉਡੀਕ ਤੋਂ ਬਾਅਦ ਰੰਗਭੇਦ ਵਿਰੋਧੀ ਨੇਤਾ ਨੈਲਸਨ ਮੰਡੇਲਾ ਦੀ ਜ਼ਿੰਦਗੀ ‘ਤੇ ਬਣੀ ਫਿਲਮ ਜਦੋਂ ਦੱਖਣ ਅਫਰੀਕਾ ‘ਚ ਪਰਦੇ ‘ਤੇ ਪ੍ਰੀਮੀਅਰ ‘ਚ ਦਿਖਾਈ ਗਈ ਤਾਂ ਦੇਸ਼ ਦੇ ਉਥਲ-ਪੁਥਲ ਭਰੇ ਇਤਿਹਾਸ ਦੀਆਂ ਯਾਦਾਂ ਲੋਕਾਂ ਦੇ ਮਨ ‘ਚ ਤਾਜ਼ੀਆਂ ਹੋ ਗਈਆਂ।
ਮੰਡੇਲਾ ‘ਆਜ਼ਾਦੀ ਦਾ ਲੰਬਾ ਸਫਰ’ ਸਿਰਲੇਖ ਨਾਲ ਬਣੀ ਫਿਲਮ ਉਨ੍ਹਾਂ ਦੀ ਆਤਮ ਕਥਾ ‘ਤੇ ਆਧਾਰਿਤ ਹੈ। ਇਸ ‘ਚ ਮੰਡੇਲਾ ਦੇ ਬਚਪਨ ਤੋਂ ਲੈ ਕੇ 1994 ‘ਚ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਦੀ ਕਹਾਣੀ ਦਾ ਬਿਆਨ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਇਕ-ਇਕ ਕਰਕੇ ਹਰ ਘਟਨਾ ਠੋਸ ਰੂਪ ਨਾਲ ਸਾਹਮਣੇ ਆ ਜਾਂਦੀ ਹੈ।
95 ਸਾਲਾ ਮੰਡੇਲਾ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਹ ਪ੍ਰੀਮੀਅਰ ‘ਚ ਹਿੱਸਾ ਨਹੀਂ ਲੈ ਸਕੇ, ਉਹ ਤਿੰਨ ਮਹੀਨੇ ਹਸਪਤਾਲ ‘ਚ ਰਹੇ ਹਨ। ਉਨ੍ਹਾਂ ਦੀ ਸਾਬਕਾ ਪਤਨੀ ਮਦੀਕਿਜੇਲਾ ਮੰਡੇਲਾ ਨੇ ਕਿਹਾ ਕਿ ਦਰਦ ਭਰੇ ਪਿਛੋਕੜ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਉਸ ਨੂੰ ਬਿਆਨ ਕਰਨ ਲਈ ਸ਼ਬਦ ਘੱਟ ਹੋ ਜਾਂਦੇ ਹਨ।

Facebook Comment
Project by : XtremeStudioz