Close
Menu

ਮੰਤਰੀ ਦੇ ਬੇਤੁਕੇ ਬੋਲ- ਫੌਜ-ਪੁਲਸ ‘ਚ ਲੋਕ ਮਰਨ ਹੀ ਆਉਂਦੇ ਹਨ

-- 08 August,2013

ਪਟਨਾ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੁੰਛ ‘ਚ ਸ਼ਹੀਦ ਹੋਏ ਜਵਾਨਾਂ ‘ਤੇ ਸਾਡੇ ਰਾਜਨੇਤਾਵਾਂ ਦੇ ਅਜਬ ਬੋਲ ਸੁਣਨ ਨੂੰ ਮਿਲ ਰਹੇ ਹਨ। ਮੰਤਰੀ-ਨੇਤਾ ਆਪਣੇ ਬਿਆਨਾਂ ਨਾਲ ਜਵਾਨਾਂ ਦੀ ਸ਼ਹਾਦਤ ਦਾ ਮਜ਼ਾਕ ਉਡਾ ਰਹੇ ਹਨ। ਬਿਹਾਰ ਦੇ ਪੇਂਡੂ ਕਾਰਜ ਮੰਤਰੀ ਭੀਮ ਸਿੰਘ ਨੇ ਅਜਿਹਾ ਹੀ ਇਕ ਬਿਆਨ ਦੇ ਕੇ ਸ਼ਹੀਦਾਂ ਦੀ ਸ਼ਹਾਦਤ ਦਾ ਮਜ਼ਾਕ ਉਡਾਇਆ ਹੈ। ਭੀਮ ਸਿੰਘ ਨੇ ਕਿਹਾ ਹੈ ਕਿ ਫੌਜ ਅਤੇ ਪੁਲਸ ‘ਚ ਲੋਕ ਮਰਨ ਲਈ ਹੀ ਆਉਂਦੇ ਹਨ। ਜਦੋਂ ਭੀਮ ਸਿੰਘ ਤੋਂ ਬਿਹਾਰ ਦੇ ਜਵਾਨਾਂ ਦੀ ਸ਼ਹਾਦਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੋਕ ਫੌਜ ਅਤੇ ਪੁਲਸ ‘ਚ ਮਰਨ ਲਈ ਹੀ ਆਉਂਦੇ ਹਨ। ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਬਿਹਾਰ ਦਾ ਕੋਈ ਮੰਤਰੀ ਜਵਾਨਾਂ ਦੇ ਅੰਤਿਮ ਸੰਸਕਾਰ ‘ਚ ਕਿਉਂ ਨਹੀਂ ਗਿਆ, ਤਾਂ ਉਨ੍ਹਾਂ ਨੇ ਉਲਟਾ ਸਵਾਲ ਦਾਗਦੇ ਹੋਏ ਕਿਹਾ ਕਿ ਕੀ ਤੁਹਾਡੇ ਮਾਤਾ-ਪਿਤਾ ਸ਼ਹੀਦ ਦੇ ਅੰਤਿਮ ਸੰਸਕਾਰ ‘ਚ ਗਏ ਸੀ।

ਜ਼ਿਕਰਯੋਗ ਹੈ ਕਿ ਸਰਹੱਦ ‘ਤੇ ਪਾਕਿਸਤਾਨੀ ਹਮਲੇ ‘ਚ ਮਾਰੇ ਗਏ 5 ਜਵਾਨਾਂ ‘ਚੋਂ ਇਕ ਸ਼ਹੀਦ ਪ੍ਰੇਮ ਨਾਥ ਦਾ ਅੰਤਿਮ ਸੰਸਕਾਰ ਵੀਰਵਾਰ ਸਵੇਰ ਨੂੰ ਛਪਰਾ ‘ਚ ਕਰ ਦਿੱਤਾ ਗਿਆ। ਬਿਹਾਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸ਼ਹੀਦਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ ਪਰ ਪ੍ਰੇਮ ਨਾਥ ਦੇ ਅੰਤਿਮ ਸੰਸਕਾਰ ‘ਚ ਬਿਹਾਰ ਦਾ ਇਕ ਵੀ ਮੰਤਰੀ ਨਹੀਂ ਪੁੱਜਿਆ। ਉੱਥੇ ਹੀ ਬਿਹਾਰ ਰੈਜੀਮੈਂਟ ਦੇ ਚਾਰੋ ਸ਼ਹੀਦ ਜਵਾਨਾਂ ਦਾ ਮ੍ਰਿਤਕ ਸਰੀਰ ਜਦੋਂ ਪਟਨਾ ਏਅਰਪੋਰਟ ‘ਤੇ ਪੁੱਜੇ ਤਾਂ ਬਿਹਾਰ ਸਰਕਾਰ ਦਾ ਕੋਈ ਨੁਮਾਇੰਦਾ ਮੌਜੂਦ ਨਹੀਂ ਸੀ।

Facebook Comment
Project by : XtremeStudioz