Close
Menu

ਮੰਸੂਰ ਖਾਨ ਬਿਹਤਰੀਨ ਫਿਲਮਕਾਰ ਹਨ : ਆਮਿਰ ਖਾਨ

-- 14 October,2013

ਨਵੀਂ ਦਿੱਲੀ- ਹਿੰਦੀ ਸਿਨੇਮਾ ‘ਚ ਕਈ ਸਫਲ ਨਿਰਦੇਸ਼ਕਾਂ ਨਾਲ ਕੰਮ ਕਰ ਚੁੱਕੇ ਸੁਪਰ ਸਟਾਰ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਆਪਣੇ ਚਚੇਰੇ ਭਰਾ ਮੰਸੂਰ ਖਾਨ ਨੂੰ ਦੇਸ਼ ਦੇ ਸਭ ਤੋਂ ਬਿਹਤਰੀਨ ਫਿਲਮਕਾਰਾਂ ‘ਚੋਂ ਇਕ ਮੰਨਦੇ ਹਨ। ਆਮਿਰ ਨੇ ਬਤੌਰ ਅਭਿਨੇਤਾ ਆਪਣੇ ਕੈਰੀਅਰ ਦੀ ਸ਼ੁਰੂਆਤ 1988 ‘ਚ ‘ਕਯਾਮਤ ਸੇ ਕਯਾਮਤ ਤੱਕ’ ‘ਤੋਂ ਕੀਤੀ ਸੀ ਜਿਸ ਦਾ ਨਿਰਦੇਸ਼ਨ ਮੰਸੂਰ ਖਾਨ ਨੇ ਕੀਤਾ ਸੀ। ਇਸ ਦੇ ਨਾਲ ਹੀ ਆਮਿਰ ਅਤੇ ਮੰਸੂਰ ਨੇ ‘ਜੋ ਜੀਤਾ ਵਹੀ ਸਿਕੰਦਰ’ ਅਤੇ ‘ਅਕੇਲੇ ਹਮ ਅਕੇਲੇ ਤੁਮ’ ‘ਚ ਵੀ ਕੰਮ ਕੀਤਾ। ਮੰਸੂਰ ਨੇ ਬਤੌਰ ਨਿਰਦੇਸ਼ਕ ਆਖਰੀ ਫਿਲਮ ਸਾਲ 2000 ‘ਚ ‘ਜੋਸ਼’ ਬਣਾਈ ਜਿਸ ‘ਚ ਸ਼ਾਹਰੁਖ ਖਾਨ ਮੁੱਖ ਭੂਮਿਕਾ ‘ਚ ਸਨ। ਆਮਿਰ ਨੇ ਮੰਸੂਰ ਦੀ ਪੁਸਤਕ ‘ਦਿ ਥਰਡ ਕਰਵ’ ਦੇ ਰਿਲੀਜ਼ ਮੌਕੇ ‘ਤੇ ਕਿਹਾ ਕਿ ਮੈਂ ਮੰਸੂਰ ਦੇ ਨਾਲ ਵੱਡਾ ਹੋਇਆ ਹਾਂ। ਮੇਰੇ ਹਿਸਾਬ ਨਾਲ ਉਹ ਭਾਰਤ ਦੇ ਸਭ ਤੋਂ ਬਿਹਤਰੀਨ ਫਿਲਮਕਾਰਾਂ ‘ਚੋਂ ਇਕ ਹਨ। ਉਨ੍ਹਾਂ ਦਾ ਸੰਨਿਆਸ ਲੈਣਾ ਸਿਨੇਮਾ ਲਈ ਵੱਡਾ ਨੁਕਸਾਨ ਹੈ। ਮੈਂ ਹੁਣ ਵੀ ਉਮੀਦ ਕਰਦਾਂ ਹਾਂ ਕਿ ਉਹ ਵਾਪਸੀ ਕਰਨਗੇ।

Facebook Comment
Project by : XtremeStudioz