Close
Menu

ਮੱਕਾ ਹਾਦਸੇ ‘ਤੇ ਪੀਐਮ ਮੋਦੀ ਨੇ ਜਤਾਇਆ ਦੁੱਖ

-- 25 September,2015

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਮੱਕਾ ‘ਚ ਹਜ਼ ਦੌਰਾਨ ਮਚੀ ਭੱਜਦੌੜ ‘ਚ ਵੱਡੀ ਗਿਣਤੀ ‘ਚ ਹਾਜ਼ੀਆਂ ਦੇ ਮਾਰੇ ਜਾਣ ਤੋਂ ਬਾਅਦ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਅਮਰੀਕਾ ਦੀ ਯਾਤਰਾ ‘ਤੇ ਗਏ ਮੋਦੀ ਨੇ ਇਕ ਬਿਆਨ ‘ਚ ਕਿਹਾ ਹੈ ਕਿ ਮੱਕਾ ਤੋਂ ਆਈ ਖਬਰ ਦੁੱਖਦਾਇਕ ਹੈ। ਭੱਜਦੌੜ ‘ਚ ਲੋਕਾਂ ਦਾ ਮਾਰਿਆ ਜਾਣਾ ਦੁੱਖ ਹੈ। ਮੈਂ ਮਾਰੇ ਗਏ ਲੋਕਾਂ ਦੇ ਪਰਿਵਾਰ ਦੇ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਕਾਮਨਾ ਕਰਦਾ ਹਾਂ।
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਉਥੇ ਸਾਰੇ ਭਾਰਤੀ ਸੁਰੱਖਿਅਤ ਹੋਣਗੇ। ਮੱਕਾ ਦੇ ਮੀਨਾ ‘ਚ ਵੀਰਵਾਰ ਨੂੰ ਹਜ਼ ਦੌਰਾਨ ਭੱਜਦੌੜ ਮੱਚਣ ਨਾਲ 453 ਲੋਕਾਂ ਦੀ ਮੌਤ ਹੋ ਗਈ ਅਤੇ 700 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।

Facebook Comment
Project by : XtremeStudioz