Close
Menu

ਮੱਧ ਅਫਰੀਕੀ ਗਣਰਾਜ ‘ਚ ਸੰਯੁਕਤ ਰਾਸ਼ਟਰ ਮਿਸ਼ਨ ਲਈ ਹੋਰ ਫੌਜੀ ਭੇਜੇ ਜਾਣ

-- 24 October,2013

ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਦੱਖਣੀ ਅਫਰੀਕੀ ਗਣਰਾਜ ਦੇ ਆਪਣੇ ਮਿਸ਼ਨ ਲਈ 560 ਹੋਰ ਫੌਜੀ ਭੇਜੇ ਜਾਣ ਦੀ ਸਿਫਾਰਸ਼ ਕੀਤੀ ਹੈ। ਇਹ ਫੌਜੀ ਅਸ਼ਾਂਤ ਦੇਸ਼ ਗਣਰਾਜ ਵਿਚ ਸੰਯੁਕਤ ਰਾਸ਼ਟਰ ਦੇ ਰਾਜਨੀਤਿਕ ਮਿਸ਼ਨ ਦੀ ਰੱਖਿਆ ਕਰਨਗੇ। ਇਸ ਦੇਸ਼ ਦੇ ਰਾਸ਼ਟਰਪਤੀ ਫ੍ਰਾਂਕੋਈਸ ਬੋਗਿਗੇ ਨੂੰ ਮਾਰਚ ਵਿਚ ਹਟਾ ਕੇ ਰਾਜਧਾਨੀ ਬੰਗੁਈ ‘ਤੇ ਸੇਲੇਕਾ ਬਾਗੀਆਂ ਵੱਲੋਂ ਕਬਜ਼ਾ ਕਰ ਲੈਣ ਤੋਂ ਬਾਅਦ ਮੱਧ ਦੱਖਣੀ ਅਫਰੀਕੀ ਗਣਰਾਜ ਵਿਚ ਹਲਾਤ ਬੇਕਾਬੂ ਹਨ। ਖਣਿਜ ਪਦਾਰਥਾਂ ਨਾਲ ਭਰਪੂਰ ਇਹ ਦੇਸ਼ ਚਾਰੇ ਪਾਸਿਆਂ ਤੋਂ ਜ਼ਮੀਨ ਨਾਲ ਘਿਰਿਆ ਹੋਇਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇਸ ਮਹੀਨੇ ਇਕ ਪ੍ਰਸਤਾਵ ਪੇਸ਼ ਕਰਕੇ ਸੰਸਾਰਕ ਸੰਸਥਾ ਨੂੰ ਕਿਹਾ ਹੈ ਕਿ ਉਥੇ ਸਥਾਈ ਸ਼ਾਂਤੀ ਦੀ ਸਥਿਤੀ ਬਣਾਈ ਰੱਖਣ ਦੇ ਮਿਸ਼ਨ ‘ਤੇ ਵਿਚਾਰ ਕਰਨਾ ਚਾਹੀਦਾ ਹੈ।

Facebook Comment
Project by : XtremeStudioz