Close
Menu

ਯਮਨ ‘ਚ ਅਸੀਂ ਜੋ ਕੀਤਾ, ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ: ਜੇਤਲੀ

-- 10 April,2015

ਭੋਪਾਲ,  ਕੇਂਦਰੀ ਵਿੱਤ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਨੇ ਹਿੰਸਾਗ੍ਰਸਤ ਯਮਨ ‘ਚ ਫਸੇ ਲੋਕਾਂ ਨੂੰ ਬਚਾਉਣ ਦੇ ਅਭਿਆਨ ਨੂੰ ਭਾਰਤ ਦਾ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਦੱਸਦੇ ਹੋਏ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਜ਼ਿਆਦਾ ਗੰਭੀਰਤਾ ਨਾਲ ਲੈਣ। ਮੱਧ-ਪ੍ਰਦੇਸ਼ ਭਾਜਪਾ ਕਾਰਜ ਸਮਿਤੀ ਦੀ ਇੱਥੇ ਆਯੋਜਿਤ ਦੋ ਦਿਨਾਂ ਬੈਠਕ ਦਾ ਉਦਘਾਟਨ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਯਮਨ ‘ਚ ਅਸੀਂ ਜੋ ਵੀ ਕੀਤਾ, ਮੈਨੂੰ ਲੱਗਦਾ ਹੈ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਹੈ। ਅਸੀਂ ਕੇਵਲ ਆਪਣੇ ਲੋਕਾਂ ਨੂੰ ਹੀ ਨਹੀਂ ਬਚਾਇਆ ਹੈ, ਸਗੋਂ 32 ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਉੱਥੋਂ ਬਾਹਰ ਕੱਢਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਸੋਚਦੇ ਸੀ ਕਿ ਇਸਰਾਈਲ ਆਪਣੇ ਲੋਕਾਂ ਨੂੰ ਕਿਵੇਂ ਬਚਾਉਂਦਾ ਹੈ, ਲੇਕਿਨ ਭਾਰਤ ਨੇ ਯਮਨ ‘ਚ ਜੋ ਕੀਤਾ, ਉਹ ਭਰੋਸੇਯੋਗ ਹੈ। ਉਨ੍ਹਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਜ਼ਿਆਦਾ ਗੰਭੀਰਤਾ ਨਾਲ ਲਏ ਤੇ ਗਹਿਰਾਈ ਤੋਂ ਇਸਦਾ ਮੁਲਾਂਕਣ ਕਰੇ। ਜ਼ਿਕਰਯੋਗ ਹੈ ਕਿ ਭਾਰਤ ਨੇ ਜੰਗ ਪ੍ਰਭਾਵਿਤ ਯਮਨ ਤੋਂ ਹੁਣ ਤੱਕ 4500 ਲੋਕਾਂ ਨੂੰ ਕੱਢਿਆ ਹੈ, ਜੋ ਆਪਣੇ ਆਪ ‘ਚ ਇੱਕ ਵੱਡਾ ਅਭਿਆਨ ਹੈ।

Facebook Comment
Project by : XtremeStudioz