Close
Menu

ਯਮਨ ‘ਚ ਜੇਲ ‘ਚੋਂ 1000 ਕੈਦੀ ਫਰਾਰ

-- 02 July,2015

ਸਨਾ-ਯਮਨ ‘ਚ ਸ਼ੀਆ ਹੈਤੀ ਬਾਗੀਆਂ ਅਤੇ ਸਰਕਾਰ ਸਮਰਥਕ ਲੜਾਕੂਆਂ ਦਰਮਿਆਨ ਝੜਪ ਦਾ ਫਾਇਦਾ ਉਠਾ ਕੇ ਜੇਲ ‘ਚੋਂ 1000 ਤੋਂ ਵੱਧ ਕੈਦੀ ਫਰਾਰ ਹੋ ਗਏ। ਫਰਾਰ ਕੈਦੀਆਂ ‘ਚ ਅਲਕਾਇਦਾ ਦੇ ਸ਼ੱਕੀ ਅੱਤਵਾਦੀ ਵੀ ਹਨ। ਖਬਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ ਸਰਕਾਰ ਸਮਰਥਕ ਲੜਾਕਿਆਂ ਨੇ ਤੈਜ ਸੂਬੇ ਸਥਿਤ ਕੇਂਦਰੀ ਜੇਲ ਦੇ ਨੇੜੇ ਹੈਤੀ ਬਾਗੀਆਂ ਦੇ ਕਬਜ਼ੇ ਵਾਲੇ ਇਲਾਕੇ ‘ਚ ਧਾਵਾ ਬੋਲਣ ਮਗਰੋਂ ਦੋਵਾਂ ਧੜਿਆਂ ਵਿਚਾਲੇ ਝੜਪਾਂ ਸ਼ੁਰੂ ਹੋ ਗਈਆਂ ਸਨ।

Facebook Comment
Project by : XtremeStudioz