Close
Menu

ਯਮਨ ‘ਚ ਡਰੋਨ ਹਮਲਿਆਂ ‘ਚ ਸ਼ੱਕੀ ਅਲਕਾਇਦਾ ਅੱਤਵਾਦੀ ਮਾਰੇ ਗਏ

-- 08 August,2013

drone-ll

ਸਨਾ-8 ਅਗਸਤ (ਦੇਸ ਪ੍ਰਦੇਸ ਟਾਈਮਜ਼)- ਯਮਨ ਦੇ ਦੱਖਣੀ-ਪੂਰਬੀ ਮਾਰੇਬ ਸੂਬੇ ਵਿਚ ਡਰੋਨ ਹਮਲੇ ਵਿਚ ਘੱਟ ਤੋਂ ਘੱਟ ਛੇ ਸ਼ੱਕੀ ਅਲਕਾਇਦਾ ਅੱਤਵਾਦੀ ਮਾਰੇ ਗਏ ਹਨ। ਪਿਛਲੇ ਦੋ ਹਫਤਿਆਂ ਦੌਰਾਨ ਯਮਨ ਵਿਚ ਇਹ ਛੇਵਾਂ ਡਰੋਨ ਹਮਲਾ ਸੀ ਜੋ ਕਿ ਬੁੱਧਵਾਰ ਸਰਕਾਰ ਦੇ ਇਸ ਦਾਅਵੇ ਦੇ ਬਾਅਦ ਹੋਇਆ ਹੈ ਕਿ ਉਸ ਨੇ ਅਲਕਾਇਦਾ ਵਲੋਂ ਤੇਲ ਅਤੇ ਗੈਸ ਦੇ ਦੋ ਵੱਡੇ ਟਮਰੀਨਲ ‘ਤੇ ਕਬਜ਼ਾ ਕਰਨ ਦੀ ਸਾਜਿਸ਼ ਨੂੰ ਅਸਫਲ ਕਰ ਦਿੱਤਾ ਹੈ।
ਵਿਖਾਵਾਕਾਰੀਆਂ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਨੂੰ ਦੋ ਵਾਹਨਾਂ ‘ਤੇ ਡਰੋਨ ਹਮਲੇ ਕੀਤੇ ਗਏ ਜਿਸ ਵਿਚ ਛੇ ਲੋਕ ਮਾਰੇ ਗਏ। ਖਦਸ਼ਾ ਹੈ ਕਿ ਇਸ ਵਿਚ ਅਲਕਾਇਦਾ ਦੇ ਅੱਤਵਾਦੀ ਸਵਾਰ ਸਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਵਾਹਨਾਂ ਤੋਂ ਅੱਗ ਦੀਆਂ ਲਪਟਾਂ ਉਠਦੀਆਂ ਦੇਖੀਆਂ ਜਦੋਂ ਕਿ ਡਰੋਨ ਮੰਡਰਾ ਰਹੇ ਸਨ। ਯਮਨ ਵਿਚ 28 ਜੁਲਾਈ ਨੂੰ ਡਰੋਨ ਹਮਲਿਆਂ ਵਿਚ ਘੱਟ ਤੋਂ ਘੱਟ 20 ਅੱਤਵਾਦੀ ਮਾਰੇ ਗਏ ਸਨ।

Facebook Comment
Project by : XtremeStudioz