Close
Menu

ਯਮਨ ਤੋਂ ਭਾਰਤੀਆਂ ਨੂੰ ਕੱਢਣ ਦਾ ਕੰਮ ਲਗਭਗ ਪੂਰਾ, ਕਰੀਬ 4000 ਭਾਰਤੀ ਬਚਾਏ ਗਏ

-- 08 April,2015

ਨਵੀਂ ਦਿੱਲੀ, ਯਮਨ ‘ਚ ਫਸੇ ਭਾਰਤੀਆਂ ਨੂੰ ਕੱਢਣ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਭਾਰਤੀਆਂ ਨੂੰ ਬਚਾਉਣ ਲਈ ਨੇਵੀ ਅਤੇ ਏਅਰਫੋਰਸ ਨੇ ਅਪਰੇਸ਼ਨ ਰਾਹਤ ਚਲਾਇਆ ਸੀ। ਯਮਨ ਤੋਂ ਕਰੀਬ 4000 ਭਾਰਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਜਿਨ੍ਹਾਂ ‘ਚ ਜ਼ਿਆਦਾਤਰ ਲੋਕ ਭਾਰਤ ਆ ਗਏ ਹਨ। ਜਦਕਿ ਬਾਕੀ ਬਚੇ ਲੋਕਾਂ ਨੂੰ ਅੱਜ ਰਾਤ ਤੱਕ ਭਾਰਤ ਪਹੁੰਚਾਇਆ ਜਾਵੇਗਾ। ਭਾਰਤ ਦੀ ਸਫਲ ਰਾਹਤ ਮੁਹਿੰਮ ਨੂੰ ਦੇਖਦੇ ਹੋਏ ਅਮਰੀਕਾ, ਫਰਾਂਸ, ਜਰਮਨੀ ਸਮੇਤ 26 ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਯਮਨ ਤੋਂ ਕੱਢਣ ਲਈ ਭਾਰਤ ਦੀ ਮਦਦ ਮੰਗੀ ਹੈ। ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ ਸਿੰਘ ਅਪਰੇਸ਼ਨ ਰਾਹਤ ਦੀ ਸ਼ੁਰੂਆਤ ਤੋਂ ਹੀ ਜਿਬੂਤੀ ‘ਚ ਮੌਜੂਦ ਹਨ ।

Facebook Comment
Project by : XtremeStudioz