Close
Menu

ਯਮਨ ਦੀ ਰਾਜਧਾਨੀ ‘ਚ ਧਮਾਕੇ – 28 ਹਲਾਕ, 300 ਜ਼ਖ਼ਮੀ

-- 22 April,2015

ਸਨਾ,  ਬਾਗੀਆਂ ਦੇ ਕਬਜ਼ੇ ਵਾਲੀ ਯਮਨ ਦੀ ਰਾਜਧਾਨੀ ‘ਚ ਸਾਊਦੀ ਅਰਬ ਦੀ ਅਗਵਾਈ ‘ਚ ਇਕ ਮਿਜ਼ਾਇਲ ਡਿਪੂ ‘ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਕਈ ਧਮਾਕੇ ਹੋਏ ਜਿਨ੍ਹਾਂ ‘ਚ ਘੱਟੋ-ਘੱਟ 28 ਲੋਕ ਮਾਰੇ ਗਏ ਤੇ 300 ਹੋਰ ਜ਼ਖ਼ਮੀ ਹੋ ਗਏ | ਇਨ੍ਹਾਂ ਧਮਾਕਿਆਂ ‘ਚ ਸੈਂਕੜੇ ਘਰ ਵੀ ਤਬਾਹ ਹੋ ਗਏ ਹਨ | ਹਵਾਈ ਹਮਲਿਆਂ ਤੋਂ ਬਾਅਦ ਸਾਰਾ ਇਲਾਕਾ ਕਾਲੇ ਧੂਏਾ ਨਾਲ ਭਰ ਗਿਆ | ਸਨਾ ਦੇ ਫਾਜ ਅਤਨ ਇਲਾਕੇ ‘ਚ ਪਹਾੜੀ ‘ਤੇ ਸਥਿਤ ਇਹ ਮਿਜ਼ਾਇਲ ਡਿਪੂ ਸਾਬਕਾ ਰਾਸ਼ਟਰਪਤੀ ਸਾਲੇਹ ਦੇ ਵਫ਼ਾਦਾਰ ਸੈਨਿਕਾਂ ਦੇ ਕਬਜ਼ੇ ‘ਚ ਹੈ ਤੇ ਉਨ੍ਹਾਂ ‘ਤੇ ਸਰਕਾਰ ਵਿਰੋਧੀ ਸੰਘਰਸ਼ ‘ਚ ਹੁਤੀ ਬਾਗੀਆਂ ਦੀ ਮਦਦ ਕਰਨ ਦਾ ਇਲਜ਼ਾਮ ਹੈ | ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਡਿਪੂ ਦੇ ਕੋਲ ਹੀ ਪੈਟ੍ਰੋਲ ਸਟੇਸ਼ਨ ਨੂੰ ਅੱਗ ਲੱਗਣ ‘ਤੇ ਸਾਰੇ ਇਲਾਕੇ ‘ਚ ਤਬਾਹੀ ਮੱਚ ਗਈ |

Facebook Comment
Project by : XtremeStudioz