Close
Menu

ਯਮਨ ਦੇ ਸ਼ਹਿਰ ‘ਚ ਹੋਏ ਹਵਾਈ ਹਮਲੇ ‘ਚ 120 ਲੋਕਾਂ ਦੀ ਮੌਤ

-- 26 July,2015

ਸਨਾ, 26 ਜੁਲਾਈ-ਯਮਨ ਦੇ ਸ਼ਾਂਤ ਰੈੱਡ ਸੀ ਸ਼ਹਿਰ ‘ਚ ਸਾਉਦੀ ਅਰਬ ਦੀ ਅਗਵਾਈ ‘ਚ ਕੀਤੇ ਗਏ ਹਵਾਈ ਹਮਲੇ ‘ਚ ਘੱਟ ਤੋਂ ਘੱਟ 120 ਲੋਕਾਂ ਦੀ ਮੌਤ ਹੋ ਗਈ ਹੈ। ਸੁਰੱਖਿਆ ਤੇ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਮਾਰਚ ਤੋਂ ਸ਼ੁਰੂ ਹੋਏ ਅਭਿਆਨ ਤੋਂ ਬਾਅਦ ਨਾਗਰਿਕਾਂ ਖਿਲਾਫ ਇਹ ਸਭ ਤੋਂ ਵੱਡਾ ਹਵਾਈ ਹਮਲਾ ਹੈ। ਕਈ ਘੰਟਿਆਂ ਬਾਅਦ ਮੱਧ ਰਾਤ ਤੋਂ ਥੋੜ੍ਹੀ ਹੀ ਦੇਰ ਪਹਿਲਾ ਗੱਠਜੋੜ ਨੇ ਅਚਾਨਕ ਇਹ ਐਲਾਨ ਕੀਤਾ ਕਿ ਉਹ ਮਨੁੱਖੀ ਆਧਾਰ ‘ਤੇ ਪੰਜ ਦਿਨਾਂ ਜੰਗਬੰਦੀ ਸ਼ੁਰੂ ਕਰਨ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੀਤੇ ਗਏ ਹਮਲੇ ‘ਚ ਮੋਖਾ ‘ਚ ਇਕ ਬਿਜਲੀ ਪਲਾਂਟ ਦੇ ਕਰਮਚਾਰੀਆਂ ਲਈ ਬਣੇ ਘਰ ਤਬਾਹ ਹੋ ਗਏ ਤੇ ਕੁਝ ਹੋਰ ਇਮਾਰਤਾਂ ਵੀ ਤਬਾਹ ਹੋ ਗਈਆਂ ਹਨ। ਇਲਾਕੇ ‘ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਬੱਚੇ, ਮਹਿਲਾਵਾਂ , ਬਜ਼ੁਰਗ ਲੋਕਾਂ ਸਮੇਤ ਕਈ ਲੋਕਾਂ ਦੀ ਜਾਨ ਚਲੀ ਗਈ। ਇਸ ਹਮਲੇ ‘ਚ ਵੱਡੀ ਗਿਣਤੀ ‘ਚ ਪਸ਼ੂ ਵੀ ਮਾਰੇ ਗਏ ਹਨ।

Facebook Comment
Project by : XtremeStudioz