Close
Menu

ਯਮਨ ਸੰਕਟ ਕੂਟਨੀਤੀ ਤੇ ਗੱਲਬਾਤ ਰਾਹੀਂ ਹੱਲ ਹੋਵੇ: ਸ਼ਰੀਫ

-- 10 April,2015

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਕਿਹਾ ਹੈ ਕਿ ਯਮਨ ਸੰਕਟ ਡਿਪਲੋਮੇਸੀ ਤੇ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ ਹੈ। ਪਾਕਿਸਤਾਨ ਦੀ ਫੇਰੀ ’ਤੇ ਆਏ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਨੇ ਪਾਕਿਸਤਾਨ ਉਪਰ ਜ਼ੋਰ ਪਾਉਂਦਿਆਂ ਕਿਹਾ ਕਿ ਉਹ ਆਪਣਾ ਪ੍ਰਭਾਵ ਵਰਤ ਕੇ ਯਮਨ ਵਿਚ ਗੋਲੀਬੰਦੀ ਕਰਾਉਣ ਲਈ ਜ਼ੋਰ ਪਾਇਆ ਹੈ।
ਉਨ੍ਹਾਂ ਅੱਜ ਇਥੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਪਾਕਿ ਫੌਜ ਮੁਖੀ ਜਨਰਲ ਰਹੀਲ ਸ਼ਰੀਫ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਯਮਨ ਸੰਕਟ ’ਤੇ ਵਿਚਾਰ ਕੀਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਬਹੁ-ਗਿਣਤੀ ਸੁੰਨੀ ਦੇਸ਼ ਹੈ ਅਤੇ ਸਾਊਦੀ ਅਰਬ ਸੁੰਨੀ ਭਾਈਚਾਰੇ ਦੀ ਸੱਤਾ ਵਾਲੇ ਰਾਜਾਂ ਤੋਂ ਯਮਨ ਦੀ ਲੜਾਈ ਵਿਚ ਫੌਜੀ ਮਦਦ ਮੰਗ ਰਿਹਾ ਹੈ। ਇਰਾਨ ਸ਼ੀਆ ਬਹੁ-ਗਿਣਤੀ ਦਾ ਦੇਸ਼ ਹੈ ਅਤੇ ਉਹ ਯਮਨ ਵਿਚ ਹਾਊਦੀ (ਸ਼ੀਆ) ਬਾਗੀਆਂ ਦਾ ਸਾਥ ਦੇ ਰਿਹਾ ਹੈ।

Facebook Comment
Project by : XtremeStudioz