Close
Menu

ਯਮਨ ਸੰਘਰਸ਼ ਖੇਤਰ ਲਈ ਖਤਰਨਾਕ : ਪਾਕਿ ਫੌਜ

-- 11 April,2015

ਇਸਲਾਮਾਬਾਦ- ਪਾਕਿਸਤਾਨ ਦੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯਮਨ ‘ਚ ਸੰਘਰਸ਼ ਜਾਰੀ ਰਹਿਣ ਤੋਂ ਖੇਤਰੀ ਸੁਰੱਖਿਆ ‘ਤੇ ਗੰਭੀਰ ਪ੍ਰਭਾਵ ਪਵੇਗਾ। ਇਹ ਬਿਆਨ ਅਜਿਹੇ ਦਿਨ ਆਇਆ, ਜਦੋਂ ਪਾਕਿਸਤਾਨੀ ਸੰਸਦ ਨੇ ਇਸ ਸੰਕਟਗ੍ਰਸਤ ਦੇਸ਼ ‘ਚ ਫੌਜੀ ਯੋਗਦਾਨ ਖਿਲਾਫ ਸਰਬ ਸੰਮਤੀ ਨਾਲ ਫੈਸਲਾ ਲਿਆ।
181ਵਾਂ ਕੋਰ ਕਮਾਂਡਰ ਕਾਨਫਰੰਸ ਜਨਰਲ ਦਫਤਰ ‘ਚ ਹੋਇਆ। ਚੀਫ ਆਫ ਆਰਮੀ ਸਟਾਫ ਜਨਰਲ ਰਾਹਿਲ ਸ਼ਰੀਫ ਨੇ ਸੰਮੇਲਨ ਦੀ ਪ੍ਰਧਾਨਗੀ ਕੀਤੀ। ਫੌਜ ਦੇ ਇਕ ਬਿਆਨ ਮੁਤਾਬਕ ਸੰਮੇਲਨ ‘ਚ ਹਿੱਸਾ ਲੈਣ ਵਾਲਿਆਂ ਨੇ ਫੌਜ ਦੇ ਪੇਸ਼ੇਵਰ ਵਿਸ਼ਿਆਂ, ਮੁਹਿੰਮ ਸਬੰਧੀ ਤਿਆਰੀਆਂ ਅਤੇ ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ‘ਤੇ ਗੌਰ ਕੀਤਾ। ਉਨ੍ਹਾਂ ਨੇ ਯਮਨ ਸੰਘਰਸ਼ ਅਤੇ ਖੇਤਰ ‘ਤੇ ਇਸ ਦੇ ਪ੍ਰਭਾਵ ਬਾਰੇ ਵੀ ਚਰਚਾ ਕੀਤੀ। ਬਿਆਨ ‘ਚ ਕਿਹਾ ਗਿਆ ਹੈ ਕਿ ਫੋਰਮ ਨੇ ਹਾਲਾਤ ਦੀ ਗੰਭੀਰਤਾ ‘ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੰਘਰਸ਼ ਦਾ ਜਾਰੀ ਰਹਿਣ ਦਾ ਖੇਤਰੀ ਸੁਰੱਖਿਆ ਲਈ ਗੰਭੀਰ ਨਤੀਜਾ ਹੋਵੇਗਾ। ਫੋਰਮ ਨੂੰ ਸੰਬੋਧਿਤ ਕਰਦੇ ਹੋਏ ਫੌਜ ਮੁਖੀ ਨੇ ਪੱਛਮੀ ਉੱਤਰ ‘ਚ ਅੱਤਵਾਦੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਜਰਬ-ਏ-ਅਜਬ ‘ਚ ਹਾਲ ਹੀ ‘ਚ ਹਾਸਿਲ ਕੀਤੀ ਗਈ ਸਫਲਤਾ ‘ਤੇ ਪੂਰਾ ਸੰਤੋਸ਼ ਜ਼ਾਹਿਰ ਕੀਤਾ। ਉਨ੍ਹਾਂ ਨੇ ਕਮਾਂਡਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸਮੁੱਚੇ ਦੇਸ਼ ਤੋਂ ਅੱਤਵਾਦ ਦੇ ਪੂਰੀ ਤਰ੍ਹਾਂ ਸਫਾਏ ਦੇ ਟੀਚੇ ਨੂੰ ਹਾਸਲ ਕਰਨ ‘ਤੇ ਧਿਆਨ ਦਿੱਤਾ।

Facebook Comment
Project by : XtremeStudioz