Close
Menu

ਯਸ਼ ਅੰਕਲ ਦੇ ਬਾਰੇ ‘ਚ ਮੈਂ ਭੂਤਕਾਲ ‘ਚ ਗੱਲ ਕਰਨਾ ਪਸੰਦ ਨਹੀਂ ਕਰਦੀ – ਰਾਣੀ

-- 20 October,2013

ਮੁੰਬਈ ,20 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਅਭਿਨੇਤਰੀ ਰਾਣੀ ਮੁਖਰਜੀ ਦਾ ਕਹਿਣਾ ਹੈ ਕਿ ਉਹ ਫਿਲਮਕਾਰ ਯਸ਼ ਚੋਪੜਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਘਾਟ ਮਹਿਸੂਸ ਕਰਦੀ ਹੈ ਅਤੇ ਉਨ੍ਹਾਂ ਦੇ ਬਾਰੇ ਵਿਚ ਮੈਂ ਭੂਤਾਲ ‘ਚ ਗੱਲ ਕਰਨਾ ਪਸੰਦ ਨਹੀਂ ਕਰਦੀ। ਰਾਣੀ ਨੇ ਕਿਹਾ ਕਿ ਮੈਂ ਯਸ਼ ਅੰਕਲ ਦੇ ਬਾਰੇ ਵਿਚ ਭੂਤਕਾਲ ‘ਚ ਗੱਲ ਕਰਨਾ ਪਸੰਦ ਨਹੀਂ ਹੈ। ਉਹ ਹਮੇਸ਼ਾ ਦਿਲਾਂ ਅਤੇ ਜੀਵਨ ‘ਚ ਮੌਜੂਦ ਰਹਿਣਗੇ। ਰਾਣੀ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੂੰ ਪਹਿਲਾ ਨੈਸ਼ਨਲ ਯਸ਼ ਚੋਪੜਾ ਮੈਮੋਰੀਅਲ ਐਵਾਰਡ ਦਿੱਤੇ ਜਾਣ ‘ਤੇ ਕਿਹਾ ਕਿ ਲਤਾ ਇਸ ਪੁਰਸਕਾਰ ਲਈ ਸਭ ਦੇ ਯੋਗ ਹਨ। ਇਸ ਮੌਕੇ ‘ਤੇ ਚੋਪੜਾ ਦੀ ਪਤਨੀ ਪਾਮੇਲਾ ਵੀ ਮੌਜੂਦ ਸੀ। ਰਾਣੀ ਨੇ ਕਿਹਾ ਕਿ ਯਸ਼ ਅੰਕਲ ਦਾ ਦੇਹਾਂਤ ਹੋਏ ਇਕ ਸਾਲ ਹੋ ਗਿਆ ਸੀ ਪਰ ਨੌਜਵਾਨ ਪੀੜੀ ਉਨ੍ਹਾਂ ਨੂੰ ਇਸ ਪੁਰਸਕਾਰ ਅਤੇ ਉਨ੍ਹਾਂ ਦੀਆਂ ਫਿਲਮਾਂ ਦੇ ਜ਼ਰੀਏ ਯਾਦ ਰੱਖੇਗੀ।

Facebook Comment
Project by : XtremeStudioz