Close
Menu

ਯਸ਼ ਚੋਪੜਾ ਨੂੰ ਸ਼ਰਧਾਂਜਲੀ ਦੇਣ ਲਈ ਰੈਂਪ ਵਾਕ ਕਰਨਗੇ ਸ਼ਾਹਰੁਖ ਖਾਨ

-- 25 September,2013

ਮੁੰਬਈ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ, ਮਹਾਨ ਫਿਲਮਕਾਰ ਯਸ਼ ਚੋਪੜਾ ਨੂੰ ਸ਼ਰਧਾਂਜਲੀ ਦੇਣ ਲਈ ਰੈਂਪ ਵਾਕ ਕਰਨਗੇ। ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਆਪਣੇ ਪਤੀ ਦੀ ਜਯੰਤੀ 27 ਸਤੰਬਰ ਨੂੰ ਇਸ ਵਾਰ ਧੂਮਧਾਮ ਨਾਲ ਮਨਾਉਣਾ ਚਾਹੁੰਦੀ ਹੈ। ਪਾਮੇਲਾ ਇਸ ਲਈ ਇਕ ਫੈਸ਼ਨ ਸ਼ੋਅ ਦਾ ਆਯੋਜਨ ਕਰ ਰਹੀ ਹੈ।
27 ਸਤੰਬਰ ਨੂੰ ਹੋਣ ਵਾਲੇ ਇਸ ਫੈਸ਼ਨ ਸ਼ੋਅ ਵਿਚ ਸ਼ਾਹਰੁਖ ਨੇ ਰੈਂਪ ਵਾਕ ਕਰਨ ਦੀ ਹਾਮੀ ਭਰ ਦਿੱਤੀ ਹੈ। ਯਸ਼ਰਾਜ ਫਿਲਮਜ਼ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਿਲਸਿਲੇ ਵਿਚ ਸ਼ਾਹਰੁਖ ਖਾਨ ਨੂੰ ਬੇਨਤੀ ਕੀਤੀ ਗਈ ਸੀ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਸ਼ਾਹਰੁਖ ਖਾਨ ਨੇ ਯਸ਼ ਚੋਪੜਾ ਦੇ ਨਾਲ ‘ਡਰ’, ‘ਦਿਲਵਾਲੇ ਦੁਲਹਨੀਆ ਲੇ ਜਾਣਗੇ’, ‘ਦਿਲ ਤੋ ਪਾਗਲ ਹੈ’, ‘ਚੱਕ ਦੇ ਇੰਡੀਆ’ ਅਤੇ ‘ਜਬ ਤੱਕ ਹੈ ਜਾਨ’ ਵਰਗੀਆਂ ਕਈ ਸਫਲ ਫਿਲਮਾਂ ਵਿਚ ਕੰਮ ਕੀਤਾ ਹੈ।
ਯਸ਼ ਚੋਪੜਾ ਦੀਆਂ ਫਿਲਮਾਂ ਵਿਚ ਕੰਮ ਕਰਨ ਵਾਲਿਆਂ ਅਭਿਨੇਤਰੀਆਂ ਵੀ ਰੈਂਪ ਵਾਕ ਕਰਨਗੀਆਂ। ਇਨ੍ਹਾਂ ਅਭਿਨੇਤਰੀਆਂ ਵਿਚ ਸ਼੍ਰੀਦੇਵੀ, ਮਾਧੁਰੀ ਦੀਕਸ਼ਿਤ, ਪ੍ਰੀਤੀ ਜ਼ਿੰਟਾ, ਜੂਹੀ ਚਾਵਲਾ ਸਮੇਤ ਕਈ ਹੋਰ ਅਭਿਨੇਤਰੀਆਂ ਸ਼ਾਮਲ ਹਨ।

Facebook Comment
Project by : XtremeStudioz