Close
Menu

ਯਾਕੂਬ ਦੀ ਫਾਂਸੀ ‘ਤੇ ਸੁਪਰੀਮ ਕੋਰਟ ਅੱਜ ਕਰੇਗਾ ਫੈਸਲਾ

-- 29 July,2015

ਨਵੀਂ ਦਿੱਲੀ, 29 ਜੁਲਾਈ – 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਦੀ ਫਾਂਸੀ ਖਿਲਾਫ ਦਾਇਰ ਪਟੀਸ਼ਨ ‘ਤੇ ਅੱਜ ਵੀ ਸੁਣਵਾਈ ਹੋਵੇਗੀ। ਅੱਜ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ‘ਚ ਜਸਟਿਸ ਪ੍ਰਫੁੱਲ.ਸੀ.ਪੰਤ ਤੇ ਜਸਟਿਸ ਅਮਿਤਾਵ ਰਾਏ ਦਾ ਬੈਂਚ ਸੁਣਵਾਈ ਕਰੇਗਾ। ਇਸ ਤੋਂ ਪਹਿਲਾ ਕੱਲ੍ਹ ਦੀ ਸੁਣਵਾਈ ‘ਚ ਜਸਟਿਸ ਕੂਰੀਅਨ ਤੇ ਜਸਟਿਸ ਦਵੇ ਦੀ ਰਾਏ ਵੱਖ-ਵੱਖ ਹੋਣ ਦੇ ਚੱਲਦਿਆਂ ਮਾਮਲੇ ਨੂੰ ਚੀਫ਼ ਜਸਟਿਸ ਦੇ ਕੋਲ ਭੇਜ ਦਿੱਤਾ ਗਿਆ ਸੀ। ਯਾਕੂਬ ਦੇ ਸਮਰਥਨ ‘ਚ ਨੈਸ਼ਨਲ ਲਾਅ ਯੂਨੀਵਰਸਿਟੀ ਨੇ ਵੀ ਪਟੀਸ਼ਨ ਦਾਇਰ ਕੀਤੀ ਹੈ ਤੇ ਉਸ ਦੀ ਫਾਂਸੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

Facebook Comment
Project by : XtremeStudioz