Close
Menu

ਯਾਕੂਬ ਦੀ ਫਾਂਸੀ ਦੇ ਵਿਰੋਧ ਵਿਚ ਬਾਨ ਕੀ ਮੂਨ

-- 01 August,2015

ਸੰਯੁਕਤ ਰਾਸ਼ਟਰ— ਮੁੰਬਈ ਵਿਚ 1993 ਦੇ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਮੌਤ ਦੀ ਸਜ਼ਾ ਦੇ ਖਿਲਾਫ ਆਪਣੇ ਰੁਖ ਨੂੰ ਦੋਹਰਾਇਆ ਹੈ। ਬਾਨ ਕੀ ਮੂਨ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਫਾਂਸੀ ‘ਤੇ ਸੰਯੁਕਤ ਰਾਸ਼ਟਰ ਮੁਖੀ ਦੀ ਟਿੱਪਣੀ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਕਿਹਾ ਕਿ ਜੋ ਹੋਇਆ ਹੈ, ਉਨ੍ਹਾਂ ਨੇ ਉਸ ਦਾ ਨੋਟਿਸ ਲਿਆ ਹੈ। ਜਨਰਲ ਸਕੱਤਰ ਦਾ ਰੁਖ ਮੌਤ ਦੀ ਸਜ਼ਾ ਦੇ ਖਿਲਾਫ ਹੈ ਅਤੇ ਇਸ ਵਿਚ ਇਹ ਹੀ ਰੁਖ ਹੈ। ਮੈਮਨ ਨੂੰ ਵੀਰਵਾਰ ਨੂੰ ਫਾਂਸੀ ਦਿੱਤੀ ਗਈ। ਉਸੇ ਦਿਨ ਹੀ ਯਾਕੂਬ ਮੈਮਨ ਦੀ 53ਵਾਂ ਜਨਮ ਦਿਨ ਵੀ ਸੀ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ 21 ਵੀਂ ਸਦੀ ਵਿਚ ਮੌਤ ਦੀ ਸਜ਼ਾ ਦਾ ਕੋਈ ਸਥਾਨ ਨਹੀਂ ਹੈ।

Facebook Comment
Project by : XtremeStudioz