Close
Menu

ਯੁਕੀ ਭਾਂਬਰੀ ਅਮਰੀਕੀ ਓਪਨ ਦੇ ਪਹਿਲੇ ਦੌਰ ‘ਚੋਂ ਬਾਹਰ

-- 29 August,2018

ਨਿਊਯਾਰਕ— ਭਾਰਤ ਦੇ ਸਿੰਗਲ ਖਿਡਾਰੀ ਯੁਕੀ ਭਾਂਬਰੀ ਇਕ ਵਾਰ ਫਿਰ ਗ੍ਰੈਂਡਸਲੈਮ ਦੇ ਪਹਿਲੇ ਦੌਰ ਦੀ ਰੁਕਾਵਟ ਪਾਰ ਕਰਨ ‘ਚ ਅਸਫਲ ਰਹੇ ਅਤੇ ਅਮਰੀਕੀ ਓਪਨ ਦੇ ਪਹਿਲੇ ਦੌਰ ‘ਚ ਸਿੱਧੇ ਸੈੱਟਾਂ ‘ਚ ਫਰਾਂਸ ਦੇ ਪਿਅਰੇ ਹੁਗੂਐਸ ਹਰਬਰਟ ਤੋਂ ਹਾਰ ਗਏ।ਭਾਂਬਰੀ ਨੂੰ ਦੁਨੀਆ ਦੇ 96ਵੇਂ ਨੰਬਰ ਦੇ ਖਿਡਾਰੀ ਨੇ 6-3, 7-6, 7-5 ਨਾਲ ਹਰਾਇਆ। ਯੁਕੀ ਨੇ ਦੂਜੇ ਅਤੇ ਤੀਜੇ ਸੈੱਟ ‘ਚ ਚੁਣੌਤੀ ਪੇਸ਼ ਕੀਤੀ ਪਰ ਦੁਨੀਆ ਦੇ 75ਵੇਂ ਨੰਬਰ ਦੇ ਖਿਡਾਰੀ ਨੂੰ ਹਰਾ ਨਾ ਸਕੇ। ਹਰਬਰਟ ਨੇ ਤੀਜੇ ਸੈੱਟ ‘ਚ 13 ਵਿਨਰਸ ਲਗਾਏ ਪਰ ਯੁਕੀ ਇਕ ਵੀ ਨਹੀਂ ਲਗਾ ਸਕੇ।

Facebook Comment
Project by : XtremeStudioz