Close
Menu

ਯੁਕੀ ਸਿੰਗਲ ਮੁੱਖ ਡਰਾਅ ਅਤੇ ਡਬਲਜ਼ ਕੁਆਟਰ ਫਾਈਨਲ ‘ਚ

-- 16 September,2013

ਕਾਉਸਿਯੁੰਗ—16 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੇ ਯੁਕੀ ਭਾਂਬਰੀ ਨੇ ਏ. ਟੀ. ਪੀ. ਚੈਲੇਂਜਰ ਟੂਰਨਾਮੈਂਟ ਦੇ ਸਿੰਗਲ ਮੁੱਖ ਡਰਾਅ ‘ਚ ਕੁਆਲੀਫਾਈ ਕੀਤਾ ਜਦੋਂ ਕਿ ਡਬਲਜ਼ ਵਰਗ ‘ਚ ਚਿਏ ਫੁਵਾਂਗ ਦੇ ਨਾਲ ਉਸ ਨੇ ਕੁਆਟਰ ਫਾਈਨਲ ‘ਚ ਥਾਂ ਬਣਾਈ। ਯੁਕੀ ਅਤੇ ਫੁਵਾਂਗ ਦੀ ਜੋੜੀ ਨੇ ਦੂਜੀ ਸੰਚਾਈ ਅਤੇ ਸੋਂਚੇਤ ਰਤਿਵਤਾਨਾ ਨੂੰ 7-6, 7-6 ਤੋਂ ਹਰਾਇਆ। ਸਿੰਗਲ ਕੁਆਲੀਫਾਈ ਦੇ ਤੀਜੇ ਅਤੇ ਆਖਰੀ ਦੌਰੇ ‘ਚ ਤੀਜਾ ਰੈਂਕ ਹਾਸਲ ਕਰ ਚੁੱਕੀ ਯੂਕੀ ਨੇ ਜਾਪਾਨ ਦੇ ਪੰਜਵਾ ਰੈਂਕ ਹਾਸਲ ਅਰਾਤਾ ਉਨੋਜਾਵਾ ਨੂੰ 7-5, 6-1 ਤੋਂ ਹਰਾਇਆ। ਪਹਿਲੇ ਦੌਰ ‘ਚ ਉਸ ਦਾ ਸਾਹਮਣਾ ਇਜ਼ਰਾਈਲ ਦੇ ਆਮੀਰ ਵੈਨਟ੍ਰਾਊਬ ਨਾਲ ਹੋਵੇਗਾ। ਜੇਕਰ ਉਹ ਉਸ ਨੂੰ ਰਹਾ ਦਿੰਦਾ ਹੈ ਤਾਂ ਅਗਲੇ ਦੌਰ ‘ਚ ਉਸ ਦਾ ਸਾਹਮਣਾ ਦੁਨੀਆ ਦੇ 144 ਰੈਕਿੰਗ ਵਾਲੇ ਜਾਪਾਨ ਦੇ ਯੂ. ਈ. ਚੀ. ਸੁਗੀਤਾ ਨਾਲ ਹੋ ਸਕਦਾ ਹੈ। ਭਾਰਤ ਦੇ ਕਰੂਣਾਦੇਅ ਸਿੰਘ ਆਖਰੀ ਕੁਆਲੀਫਾਈ ਦੌਰੇ ‘ਚ ਜਾਪਾਨ ਦੇ ਸੀਨੀਅਰ ਰੈਂਕ ਹਾਸਲ ਯਾਸੁਤਾਕਾ ਉਚਿਆਮਾ ਤੋਂ 2-6, 1-6 ਤੋਂ ਹਾਰੇ ਗਏ।

Facebook Comment
Project by : XtremeStudioz