Close
Menu

ਯੁਗਾਂਡਾ ਨੂੰ ਕੈਂਸਰ ਥੇਰੇਪੀ ਮਸ਼ੀਨ ਦੇਵੇਗੀ ਭਾਰਤ ਸਰਕਾਰ: ਮੋਦੀ

-- 25 July,2018

ਨਵੀਂ ਦਿੱਲੀ— ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫਰੀਕਾ ਮਹਾਦੀਪ ਦੇ ਤਿੰਨ ਦੇਸ਼ਾਂ ਦੇ ਦੌਰੇ ‘ਤੇ ਹਨ। ਪੰਜ ਦਿਨਾਂ ਦੇ ਦੌਰੇ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਮੋਦੀ ਰਵਾਂਡਾ ਪਹੁੰਚੇ, ਫਿਰ ਦੂਜੇ ਦਿਨ ਉਹ ਯੁਗਾਂਡਾ ਪਹੁੰਚੇ ਹਨ, ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮੋਦੀ ਨੇ ਯੁਗਾਂਡਾ ਦੇ ਰਾਸ਼ਟਰਪਤੀ ਮੁਸੇਵੇਨੀ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਯੁਗਾਂਡਾ ਨੂੰ ਊਰਜਾ ਬੁਨਿਆਦੀ ਢਾਂਚਾ, ਖੇਤੀਬਾੜੀ ਤੇ ਡੇਅਰੀ ਖੇਤਰ ‘ਚ ਕਰੀਬ 20 ਕਰੋੜ ਡਾਲਰ ਦੀ ਕਰਜ਼ ਸੁਵਿਧਾ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਯੁਗਾਂਡਾ ਨੂੰ ਰੱਖਿਆ ਦੇ ਖੇਤਰ ‘ਚ ਸਹਿਯੋਗ ਵਧਾਉਣ ਦੀ ਦਿਸ਼ਾ ‘ਚ ਮਦਦ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਯੁਗਾਂਡਾ ਲੰਬੇ ਸਮੇਂ ਤੋਂ ਇਕ ਮਜ਼ਬੂਤ ਸਬੰਧ ਸਾਂਝੇ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਾਮਪਾਲਾ ‘ਚ ਕੈਂਸਰ ਸੰਸਥਾਨ ਨੂੰ ਕੈਂਸਰ ਥੇਰੇਪੀ ਮਸ਼ੀਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਉਥੇ ਭਾਰਤ ਤੇ ਯੁਗਾਂਡਾ ਨੂੰ ਫੌਜੀ ਸਿਖਲਾਈ ਖੇਤਰ ‘ਚ ਸਹਿਯੋਗ ਵਧਾਉਣ ਦੀ ਗੱਲ ਵੀ ਕਹੀ ਗਈ। ਪ੍ਰਧਾਨ ਮੰਤਰੀ ਨੇ ਯੁਗਾਂਡਾ ਦੀ ਫੌਜ ਤੇ ਨਾਗਰਿਕਾਂ ਦੇ ਲਈ ਵਾਹਨ ਤੇ ਐਂਬੂਲੈਂਸ ਦੇਣ ਦਾ ਵੀ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਿਖਲਾਈ, ਸਮਰਥਾ ਨਿਰਮਾਣ, ਬੁਨਿਆਦੀ ਢਾਂਚਾ ਵਿਕਾਸ, ਆਈ.ਟੀ. ਤੇ ਵਿਕਾਸ ਦੇ ਲਈ ਯੁਗਾਂਡਾ ਦੀ ਮਦਦ ਕਰੇਗਾ।

Facebook Comment
Project by : XtremeStudioz