Close
Menu

ਯੁਵਰਾਜ ਅਤੇ ਜ਼ਹੀਰ ਦੀਅਾਂ ਨਜ਼ਰਾਂ ਕੌਮੀ ਟੀਮ ਵਿੱਚ ਵਾਪਸੀ ’ਤੇ

-- 01 April,2015

ਨਵੀਂ ਦਿੱਲੀ, ਭਰਤੀ ਕਿ੍ਰਟ ਟੀਮ ਵਿੱਚ ਵਾਪਸੀ ਦੇ ਲੲੀ ਅਾਸਵੰਦ ਯੁਵਰਾਜ ਸਿੰਘ ਤੇ ਜ਼ਹੀਰ ਦਾ ਕਹਿਣਾ ਹੈ ਕਿ ੳੁਹ ਅਾੲੀਪੀਅੈੱਲ ਦੌਰਾਨ ਜੀਜਾਨ ਨਾਲ ਖੇਡਦਿਅਾਂ ਕੌਮੀ ਟੀਮ ਵਿੱਚ ਵਾਪਸੀ ਲੲੀ ਜਦੋਜਹਿਦ ਕਰਨਗੇ। ੲਿਸ ਵਾਰ ਅਾੲੀਪੀਅੈੱਲ ਵਿੱਚ ਦਿੱਲੀ ਡੇਅਰ ਡੈਵਿਲਜ਼ ਨੇ ਫਰਵਰੀ ਵਿੱਚ ਯੁਵਰਾਜ ਸਿੰਘ ਨੂੰ ਰਿਕਾਰਡ ਫੀਸ 16 ਕਰੋਡ਼ ਰੁਪੲੇ ਅਦਾ ਕਰਕੇ ਖਰੀਦਿਅਾ ਹੈ। ਯੁਵਰਾਜ ਸਿੰਘ ਵੀ ੲਿਸ ਭਾਰੀ ਰਕਮ ਦਾ ਮੁੱਲ ਮੋਡ਼ਨਾ ਚਾਹੁੰਦਾ ਹੈ। ਯੁਵਰਾਜ ਨੇ ਗੱਲਬਾਤ ਕਰਿਦਅਾਂ ਕਿਹਾ , ‘ ਜਦੋਂ ਤੋਂ ੳੁਸਨੇ ਕੈਂਸਰ ਦਾ ੲਿਲਾਜ ਕਰਵਾਕੇ ਵਾਪਸੀ ਕੀਤੀ ਹੈ,ੳੁਦੋਂ ਤੋਂ ਹੀ ੳੁਸ ਦਾ ਸਖ਼ਤ ਸਮਾਂ ਚੱੱਲ ਰਿਹਾ ਹੈ। ਮੈਂ ਪੂਰੀ ਤਰ੍ਹਾਂ ਫਿਟ ਹਾਂ। ਮੈਂ ਸਖਤ ਮਿਹਨਤ ਕਰ ਰਿਹਾ ਹਾਂ ਤੇ  ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਕੌਮੀ ਟੀਮ ਵਿੱਚ ਵਾਪਸੀ ਦੇ ਲੲੀ ਯਤਨਸ਼ੀਲ ਹਾਂ।’ ਖੱਬੂ ਤੇਜ ਗੇਂਦਬਾਜ਼ ਜ਼ਹੀਰ ਖਾਨ ਨੂੰ ਦਿੱਲੀ ਡੇਅਰਡੈਵਿਲਜ਼ ਨੇ 4 ਕਰੋਡ਼ ਰੁਪੲੇ ਵਿੱਚ ਖਰੀਦਿਅਾ ਹੈ।ਪਿਛਲੀ ਵਾਰ ਜ਼ਹੀਰ ਨੂੰ ਸੱਟ ਕਾਰਨ ਅਾੲੀ ਪੀ ਅੈੱਲ ਅੱਧ ਵਿਚਕਾਰ ਛੱਡਣੀ ਪੈ ਗੲੀ ਸੀ। ਜ਼ਹੀਰ ਪਿਛਲੀ ਵਾਰ ਮੁੰਬੲੀ ੲਿੰਡੀਅਨਜ਼ ਦੀ ਤਰਫੋਂ ਖੇਡ ਰਿਹਾ ਸੀ। ੳੁਸ ਦਾ ਮੰਨਣਾ ਹੈ ਕਿ ਕੌਮੀ ਟੀਮ ਵਿੱਚ ਥਾਂ ਬਣਾੳੁਣ ਦੇ ਲੲੀ ਅਾੲੀ ਪੀ ਅੈੱਲ ਸਹੀ ਮੰਜ਼ਿਲ ਹੈ। ੳੁਸਨੇ ਕਿਹਾ ‘ ਮੈਂ ਪਿਛਲੇ ਲੰਬੇ ਸਮੇਂ ਤੋਂ ਕਿ੍ਕਟ ਤੋਂ ਦੂਰ ਸੀ ਤੇੇ ਸਿਰਫ ਵਾਪਸੀ ਦੇ ਲੲੀ ਦੇਖ ਰਿਹਾ ਸੀ। ਜ਼ਹੀਰ ਖਾਨ ਨੇ ਅਾਪਣਾ ਅਾਖਰੀ ੲਿੰਟਰਨੈਸ਼ਨਲ ਮੈਚ 2014 ਦੇ ਸ਼ੁਰੂ ਵਿੱਚ ਖੇਡਿਅਾ ਸੀ। ਜ਼ਹੀਰ ਅਤੇ ਯੁਵਰਾਜ ਗੈਰੀ ਕਿ੍ਸਟਨ ਦੀ ਅਗਵਾੲੀ ਵਿੱਚ ਟੀਮ ਵਿੱਚ ਸ਼ਾਮਲ ਹੋ ਕੇ ਖੁਸ਼ ਹਨ । ਗੈਰੀ ਕਿ੍ਸਟਨ ਨੇ ਕੋਚ ਵਜੋਂ ਦਿੱਲੀ ਦੀ 2013 ਵਿੱਚ ਕੋਚ ਵਜੋਂ ਅਗਵਾੲੀ ਸੰਭਾਲੀ  ਸੀ।  ਦੱਖਣੀ ਅਫਰੀਕਾ ਵਿੱਚ ੳੁਸਦੀ ਅਗਵਾੲੀ ਵਿੱਚ 2011 ਵਿੱਚ ਵਿਸ਼ਵ ਕੱਪ ਜਿੱਤਿਅਾ ਸੀ।

Facebook Comment
Project by : XtremeStudioz