Close
Menu

ਯੁਵਰਾਜ ਐਂਡ ਕੰਪਨੀ ਕੋਲ ਟੀ-20 ਮੈਚ ਜਿੱਤ ਕੇ ਬਦਲਾ ਲੈਣ ਦਾ ਮੌਕਾ

-- 20 September,2013

Yuvraj-Singh_3

ਬੰਗਲੌਰ-20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵੈਸਟਇੰਡੀਜ਼-ਏ ਹੱਥੋਂ ਅਣ-ਅਧਿਕਾਰਤ ਵਨ-ਡੇ ਲੜੀ ‘ਚ ਹੈਰਾਨੀਜਨਕ ਹਾਰ ਖਾਣ ਤੋਂ ਬਾਅਦ ਯੁਵਰਾਜ ਸਿੰਘ ਦੀ ਅਗਵਾਈ ਵਾਲੀ ਭਾਰਤ-ਏ ਟੀਮ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਇਕੋ-ਇਕ ਟੀ-20 ਮੈਚ ‘ਚ ਜਿੱਤ ਦਰਜ ਕਰਕੇ ਹਿਸਾਬ ਬਰਾਬਰ ਕਰਨਾ ਚਾਹੇਗੀ। ਇਸ ਟੀ-20 ਮੈਚ ‘ਚ ਭਾਰਤ-ਏ ਟੀਮ ਦਾ ਸਾਰਾ ਭਾਰ ਯੁਵਰਾਜ ਸਿੰਘ ਦੇ ਮੋਢਿਆਂ ‘ਤੇ ਹੋਵੇਗਾ ਜਿਸ ਨੇ ਵਨ-ਡੇ ਲੜੀ ‘ਚ ਸ਼ਾਨਦਾਰ ਪਾਰੀਆਂ ਖੇਡੀਆਂ। ਭਾਰਤੀ ਟੀਮ ‘ਚ ਵਾਪਸੀ ਦੀਆਂ ਕੋਸ਼ਿਸ਼ਾਂ ‘ਚ ਜੁੱਟੇ ਯੁਵਰਾਜ ਇਸ ਫਾਰਮ ਨੂੰ ਕਾਇਮ ਰੱਖਣਾ ਚਾਹੁੰਣਗੇ। ਭਾਰਤ ਨੇ ਵੈਸਟਇੰਡੀਜ਼-ਏ ਖਿਲਾਫ ਵਧੀਆ ਬੱਲੇਬਾਜ਼ੀ ਕੀਤੀ। ਯੁਵਰਾਜ ਅਤੇ ਯੂਸਫ ਪਠਾਨ ਨੇ ਦੌੜਾਂ ਵੀ ਬਣਾਈਆਂ ਪਰ ਸਲਾਮੀ ਬੱਲੇਬਾਜ਼ ਰੋਬਿਨ ਉਥੱਪਾ ਤਿੰਨ ਮੈਚਾਂ ‘ਚ 23, 10 ਅਤੇ 27 ਦੌੜਾਂ ਦੀਆਂ ਪਾਰੀਆਂ ਹੀ ਖੇਡ ਸਕਿਆ। ਉਥੱਪਾ ਤੇ ਉਨਮੁਕਤ ਚੰਗੀ ਸ਼ੁਰੂਆਤ ਦੇਣ ‘ਚ ਅਸਫਲ ਰਹੇ। ਮੱਧਕ੍ਰਮ ‘ਚ ਬਾਬਾ ਅਪਰਾਜਿਤ ਅਤੇ ਕੇਦਾਰ ਜਾਧਵ ਤੋਂ ਵਧੀਆ ਪ੍ਰਦਰਸ਼ਨ ਦੀ ਆਸ ਹੋਵੇਗੀ। ਉੱਥੇ ਹੀ ਗੇਂਦਬਾਜ਼ੀ ‘ਚ ਵਿਨੇ ਕੁਮਾਰ ਅਤੇ ਜੈਦੇਵ ਓਨਾਦਕਟ ਨੂੰ ਛੱਡ ਕੇ ਸਾਰੇ ਖਰਾਬ ਫਾਰਮ ‘ਚ ਦਿਖੇ।

Facebook Comment
Project by : XtremeStudioz