Close
Menu

ਯੁਵਰਾਜ ਤੇ ਗੰਭੀਰ ਦਾ ਕਰਾਰ ਖਤਮ

-- 24 December,2014

ਨਵੀਂ ਦਿੱਲੀ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ ਗੌਤਮ ਗੰਭੀਰ ਅਤੇ ਯੁਵਰਾਜ ਸਿੰਘ ਨੂੰ ਸਾਲਾਨਾ ਗ੍ਰੇਡਡ ਰਿਟੇਨਰਸ਼ਿਪ ਵਿੱਚੋਂ ਹਟਾ ਦਿੱਤਾ ਹੈ ਜਦਕਿ ਉੱਤਰ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ‘ਏ’ ਗ੍ਰੇਡ ਵਿੱਚ ਸ਼ਾਮਲ ਕੀਤਾ ਗਿਆ ਹੈ। ਬੋਰਡ ਨੇ ਹਰਭਜਨ ਸਿੰਘ, ਵਿਰੇਂਦਰ ਸਹਿਵਾਗ ਅਤੇ ਜ਼ਹੀਰ ਖਾਨ ਨੂੰ ਵੀ ਕਰਾਰ ਨਹੀਂ ਦਿੱਤੇ। ਇਲੀਟ ਗਰੁੱਪ ਵਿੱਚ ਪਿਛਲੇ ਸਾਲ ਦੇ ਚਾਰ ਕ੍ਰਿਕਟਰਾਂ ਨੂੰ ਹੀ ਬਰਕਰਾਰ ਰੱਖਿਆ ਗਿਆ ਜਿਨ੍ਹਾਂ ਵਿੱਚ ਕਪਤਾਨ ਮਹਿੰਦਰ ਸਿੰਘ ਧੋਨੀ, ਉਪ ਕਪਤਾਨ ਵਿਰਾਟ ਕੋਹਲੀ, ਵਨਡੇਅ ਮਾਹਿਰ ਸੁਰੇਸ਼ ਰੈਣਾ ਅਤੇ ਆਫ ਸਪਿੰਨਰ ਆਰ. ਅਸ਼ਵਿਨ ਸ਼ਾਮਲ ਹਨ। ਪਿਛਲੇ ਸਾਲ ਗ੍ਰੇਡ ‘ਏ’ ਵਿੱਚ ਪੰਜਵੇਂ ਕ੍ਰਿਕਟਰ ਸਚਿਨ ਤੇਂਦੁਲਕਰ ਸੀ ਜੋ ਹੁਣ ਸੰਨਿਆਸ ਲੈ ਚੁੱਕਿਆ ਹੈ ਅਤੇ ਉਸ ਦੀ ਥਾਂ ਭੁਵਨੇਸ਼ਵਰ ਨੂੰ ਸ਼ਾਮਲ ਕੀਤਾ ਗਿਆ। ਗਰੁੱਪ ‘ਏ’ ਦੇ ਕ੍ਰਿਕਟਰਾਂ ਨੂੰ ਬੀਸੀਸੀਸੀਆਈ ਤੋਂ ਇਕ ਕਰੋੜ ਰੁਪਏ ਰਿਟੇਨਰਸ਼ਿਪ ਫੀਸ ਮਿਲਦੀ ਹੈ। ਪਿਛਲੇ ਸਾਲ ਯੁਵਰਾਜ ਤੇ ਗੰਭੀਰ ਗ੍ਰੇਡ ‘ਬੀ’ ਵਿੱਚ ਸਨ।

Facebook Comment
Project by : XtremeStudioz