Close
Menu

ਯੁਵਰਾਜ ਤੋਂ ਦਬਾਅ ਹਟਾਉਣ ਦੀ ਕੋਸ਼ਿਸ਼ ਕਰਾਂਗੇ: ਧੋਨੀ

-- 10 October,2013

ਰਾਜਕੋਟ- ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੰਨਿਆ ਕਿ ਆਸਟ੍ਰੇਲੀਆ ਵਿਰੁੱਧ ਅਗਾਮੀ ਵਨ ਡੇ ਲੜੀ ਵਿਚ ਟੀਮ ਵਿਚ ਵਾਪਸੀ ਕਰ ਰਹੇ ਯੁਵਰਾਜ ਸਿੰਘ ‘ਤੇ ਦਬਾਅ ਹੋਵੇਗਾ ਪਰ ਕਿਹਾ ਕਿ ਡ੍ਰੈਸਿੰਗ ਰੂਮ ਦਾ ਮਾਹੌਲ ਠੀਕ ਰੱਖ ਕੇ ਉਸ ‘ਤੇ ਵਾਧੂ ਦਬਾਅ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਧੋਨੀ ਨੇ ਕਿਹਾ ਕਿ ਜੇਕਰ ਯੁਵਰਾਜ ਦਬਾਅ ਤੇ ਉਮੀਦਾਂ ‘ਤੇ ਧਿਆਨ ਨਹੀਂ ਦੇਵੇਗਾ ਤਾਂ ਚੰਗਾ ਪ੍ਰਦਰਸ਼ਨ ਕਰਾਂਗੇ।
ਧੋਨੀ ਨੇ ਕੱਲ ਆਸਟ੍ਰੇਲੀਆ ਵਿਰੁੱਧ ਟੀ-20 ਮੈਚ ਤੋਂ ਪਹਿਲਾਂ ਕਿਹਾ, ”ਅਸੀਂ ਚੀਜ਼ਾਂ ਨੂੰ ਕੰਟਰੋਲ ‘ਤੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਜੇਕਰ ਕੋਈ ਖਿਡਾਰੀ ਵਾਪਸੀ ਕਰ ਰਿਹਾ ਹੈ ਤਾਂ ਉਸ ‘ਤੇ ਦਬਾਅ ਹੁੰਦਾ ਹੀ ਹੈ। ਉਸ ਉਤੋਂ ਇਹ ਦਬਾਅ ਹਟਾਉਣਾ ਜ਼ਰੂਰੀ ਹੈ।”

Facebook Comment
Project by : XtremeStudioz