Close
Menu

ਯੁਵਰਾਜ ਦਾ ਤੂਫਾਨੀ ਸੈਂਕੜਾ, ਭਾਰਤ-ਏ ਨੇ 312 ਦੌੜਾਂ ਬਣਾਈਆਂ

-- 15 September,2013

India's Yuvraj raises his bat and helmet to celebrate scoring his century during their ICC Cricket World Cup group B match against the West Indies in Chennai

ਬੰਗਲੌਰ- 15 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕੌਮੀ ਟੀਮ ‘ਚ ਵਾਪਸੀ ਦੀ ਕੋਸ਼ਿਸ਼ ‘ਚ ਜੁੱਟੇ ਯੁਵਰਾਜ ਸਿੰਘ ਦੀ 123 ਦੌੜਾਂ ਦੀ ਤੂਫਾਨੀ ਪਾਰੀ ਨਾਲ ਭਾਰਤ-ਏ ਨੇ ਵੈਸਟਇੰਡੀਜ਼-ਏ ਦੇ ਖਿਲਾਫ ਤਿੰਨ ਮੈਚਾਂ ਦੀ ਅਣ-ਅਧਿਕਾਰਤ ਇਕ ਦਿਨਾ ਲੜੀ ਦੇ ਪਹਿਲੇ ਮੈਚ ‘ਚ 42 ਓਵਰਾਂ ‘ਚ ਚਾਰ ਵਿਕਟਾਂ ‘ਤੇ 312 ਦੌੜਾਂ ਬਣਾ ਵਿਰੋਧੀ ਟੀਮ ਨੂੰ 313 ਦੌੜਾਂ ਦਾ ਟੀਚਾ ਦਿੱਤਾ ਹੈ। ਆਊਟਫੀਲਡ ਗਿੱਲਾ ਹੋਣ ਕਾਰਨ ਮੈਚ ਪੌਣੇ ਦੋ ਘੰਟੇ ਲੇਟ ਸ਼ੁਰੂ ਹੋਇਆ ਜਿਸ ਕਾਰਨ ਇਸ ਨੂੰ 42 ਓਵਰਾਂ ਦਾ ਕਰ ਦਿੱਤਾ ਗਿਆ। ਯੁਵਰਾਜ ਨੇ 89 ਗੇਂਦਾਂ ‘ਚ 8 ਚੌਕੇ ਤੇ 7 ਛੱਕੇ ਜੜੇ। ਮਨਦੀਪ ਸਿੰਘ ਤੇ ਯੂਸਫ ਪਠਾਨ ਨੇ ਯੁਵਰਾਜ ਦਾ ਚੰਗਾ ਸਾਥ ਦਿੰਦੇ ਹੋਏ ਕ੍ਰਮਵਾਰ 67 ਅਤੇ ਅਜੇਤੂ 70 ਦੌੜਾਂ ਦੀ ਪਾਰੀ ਖੇਡੀ। ਯੂਸਫ ਪਠਾਨ ਨੇ ਵੀ ਤਾਬੜਤੋੜ ਪਾਰੀ ਖੇਡਦੇ ਹੋਏ 32 ਗੇਂਦਾਂ ‘ਚ 4 ਚੌਕੇ ਤੇ 6 ਛੱਕੇ ਮਾਰੇ। ਯੁਵਰਾਜ ਨੇ ਮੱਠੀ ਸ਼ੁਰੂਆਤ ਕੀਤੀ। ਯੁਵੀ ਨੇ ਆਪਣਾ ਪਹਿਲਾ ਚੌਕਾ 39ਵੀਂ ਗੇਂਦ ‘ਤੇ ਮਾਰਿਆ ਪਰ 61 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਉਸ ਨੇ ਚੌਕੇ-ਛੱਕਿਆਂ ਦੀ ਝੜੀ ਲਾ ਦਿੱਤੀ ਅਤੇ ਅਗਲੀਆਂ 19 ਗੇਂਦਾਂ ‘ਚ ਹੀ ਸੈਂਕੜੇ ਦਾ ਸਫਰ ਤੈਅ ਕਰ ਲਿਆ।

Facebook Comment
Project by : XtremeStudioz