Close
Menu

ਯੁਵਰਾਜ ਦੀ ਟੀਮ ਇੰਡੀਆ ‘ਚ ਹੋਈ ਵਾਪਸੀ

-- 30 September,2013

ਚੇਨਈ,30 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਆਲਰਾਊਂਡਰ ਯੁਵਰਾਜ ਸਿੰਘ ਦੀ ਇਕ ਵਾਰ ਫਿਰ ਤੋਂ ਟੀਮ ਇੰਡੀਆ ‘ਚ ਵਾਪਸੀ ਹੋਈ ਹੈ। ਯੁਵੀ ਨੂੰ ਆਸਟਰੇਲੀਆ ਦੇ ਖਿਲਾਫ ਟੀ-20 ਅਤੇ ਵਨ-ਡੇ ਸੀਰੀਜ਼ ਦੇ ਸ਼ੁਰੂਆਤੀ ਤਿੰਨ ਮੈਚਾਂ ਲਈ ਟੀਮ ਇੰਡੀਆ ਦਾ ਹਿੱਸਾ ਬਣਾਇਆ ਗਿਆ ਹੈ।
ਬੀ.ਸੀ.ਸੀ.ਆਈ ਦੀ 84ਵੀਂ ਸਾਲਾਨਾ ਆਮ ਬੈਠਕ ਤੋਂ ਠੀਕ ਇਕ ਦਿਨ ਬਾਅਦ ਸੰਦੀਪ ਪਾਟਿਲ ਦੀ ਪ੍ਰਧਾਨਗੀ ‘ਚ ਕੌਮੀ ਚੋਣਕਰਤਾਂ ਨੇ ਸੋਮਵਾਰ ਨੂੰ ਇੱਥੇ ਆਸਟਰੇਲੀਆ ਦੇ ਖਿਲਾਫ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਕੋਹਲੀ ਦੀ ਕਪਤਾਨੀ ‘ਚ ਜ਼ਿੰਬਾਵਬੇ ਦੌਰੇ ‘ਤੇ ਟੀਮ ਦਾ ਹਿੱਸਾ ਰਹੇ ਦਿਨੇਸ਼ ਕਾਰਤਿਕ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਮੋਹਿਤ ਸ਼ਰਮਾ ਅਤੇ ਪਰਵੇਜ਼ ਰਸੂਲ ਨੂੰ ਆਸਟਰੇਲੀਆ ਦੇ ਖਿਲਾਫ ਲੜੀ ‘ਚ ਟੀਮ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ। ਉਮੇਸ਼ ਯਾਦਵ ਨੂੰ ਵੀ ਟੀਮ ‘ਚ ਥਾਂ ਨਹੀਂ ਮਿਲੀ ਹੈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੁਣੀ ਗਈ ਇਸ ਨਵੀਂ ਟੀਮ ‘ਚ ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੁਰੇਸ਼ ਰੈਣਾ ਅਤੇ ਯੁਵਰਾਜ ਦੇ ਰੂਪ ‘ਚ ਪੰਜ ਮਾਹਿਰ ਬੱਲੇਬਾਜ਼ ਸ਼ਾਮਲ ਕੀਤੇ ਗਏ ਹਨ।
ਗੇਂਦਬਾਜ਼ੀ ‘ਚ ਸਪਿਨ ਵਿਭਾਗ ਦੀ ਜ਼ਿੰਮੇਵਾਰੀ ਅਸ਼ਵਿਨ ਤੇ ਰਵਿੰਦਰ ਜਡੇਜਾ ‘ਤੇ ਹੋਵੇਗੀ। ਆਖਰੀ ਗਿਆਰਾਂ ‘ਚ ਤਿੰਨ ਤੇਜ਼ ਗੇਂਦਬਾਜ਼ਾਂ ‘ਚ ਭੁਵਨੇਸ਼ਵਰ ਕੁਮਾਰ ਅਤੇ ਇਸ਼ਾਂਤ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਜੈਦੇਵ ਓਨਾਦਕਟ, ਮੁਹੰਮਦ ਸ਼ੰਮੀ ਅਤੇ ਵਿਨੇ ਕੁਮਾਰ ਨੂੰ ਵੀ ਰਿਜ਼ਰਵ ਤੇਜ਼ ਗੇਂਦਬਾਜ਼ ਦੇ ਰੂਪ ‘ਚ ਥਾਂ ਮਿਲੀ ਹੈ। ਅਮਿਤ ਮਿਸ਼ਰਾ ਨੂੰ ਵੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਅੰਬਾਤੀ ਰਾਇਡੂ ਵੀ ਟੀਮ ਇੰਡੀਆ ‘ਚ ਥਾਂ ਬਣਾਉਣ ‘ਚ ਸਫਲ ਰਿਹਾ। ਟੀਮ ਇਸ ਤਰ੍ਹਾਂ ਹੈ-
ਮਹਿੰਦਰ ਸਿੰਘ ਧੋਨੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਯੁਵਰਾਜ ਸਿੰਘ, ਸੁਰੇਸ਼ ਰੈਣਾ, ਰਵਿੰਦਰ ਜਡੇਜਾ, ਅਸ਼ਵਿਨ, ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ, ਵਿਨੇ ਕੁਮਾਰ, ਅਮਿਤ ਮਿਸ਼ਰਾ, ਅੰਬਾਤੀ ਰਾਇਡੂ, ਮੁਹੰਮਦ ਸ਼ੰਮੀ ਅਤੇ ਜੈਦੇਵ ਓਨਾਦਕਟ।

Facebook Comment
Project by : XtremeStudioz