Close
Menu

ਯੁਵਰਾਜ ਦੇ ਅਰਧ ਸੈਂਕੜੇ ਅਤੇ ਰਾਹੁਲ ਦੇ ਪੰਜੇ ਨਾਲ ਜਿੱਤਿਆ ਇੰਡੀਆ-ਏ

-- 21 September,2013

Yuvraj_Singh__1570149c

ਬੇਂਗਲੂਰ-21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕਪਤਾਨ ਯੁਵਰਾਜ ਸਿੰਘ ਦੇ ਧਮਾਕੇਦਾਰ ਅਰਧ ਸੈਂਕੜੇ (52) ਤੋਂ ਬਾਅਦ ਲੈੱਗ ਸਪਿਨਰ ਰਾਹੁਲ ਸ਼ਰਮਾ ਦੀਆਂ 23 ਦੌੜਾਂ ‘ਤੇ 5 ਵਿਕੇਟ ਦੀ ਸਰਵਸ਼੍ਰੇਸ਼ਠ ਗੇਂਦਬਾਜ਼ੀ ਨਾਲ ਭਾਰਤ-ਏ ਨੇ ਵੈੱਸਟਇੰਡੀਜ਼-ਏ ਨੂੰ ਇਕੋ ਇਕ ਗੈਰ ਅਧਿਕਾਰਤ ਟਵੰਟੀ-20 ਮੈਚ ਵਿਚ ਸ਼ਨੀਵਾਰ ਨੂੰ 93 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਨੇ ਸੱਤ ਵਿਕਟਾਂ ‘ਤੇ 214 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਫਿਰ ਰਾਹੁਲ ਦੀ ਹਮਲਾਵਰ ਗੇਂਦਬਾਜ਼ੀ ਨਾਲ ਵੈੱਸਟਇੰਡੀਜ਼ ਨੂੰ 16.2 ਓਵਰ ‘ਚ 121 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤ ਨੇ ਇਸ ਜਿੱਤ ਦੇ ਨਾਲ ਵੈੱਸਟਇੰਡੀਜ਼ ਤੋਂ ਇਕ ਰੋਜ਼ਾ ਸੀਰੀਜ਼ ਵਿਚ ਮਿਲੀ 1-2 ਦੀ ਹਾਰ ਦਾ ਬਦਲਾ ਵੀ ਚੁਕਾ ਲਿਆ ਹੈ। ਸ਼ਾਨਦਾਰ ਫਾਰਮ ‘ਚ ਚਲ ਰਹੇ ਕਪਤਾਨ ਯੁਵਰਾਜ ਸਿੰਘ ਨੇ ਇਕ ਹੋਰ ਬਿਹਤਰੀਨ ਪਾਰੀ ਖੇਡਦੇ ਹੋਏ ਸਿਰਫ 35 ਗੇਂਦਾਂ ‘ਤੇ ਚਾਰ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਓਪਨਰ ਰੋਬਿਨ ਉਥੱਪਾ ਨੇ ਸਿਰਫ 21 ਗੇਂਦਾਂ ‘ਚ 35 ਦੌੜਾਂ ਵਿਚ ਇਕ ਚੌਕਾ ਅਤੇ ਤਿੰਨ ਛੱਕੇ ਲਗਾਏ। ਨੌਜਵਾਨ ਬੱਲੇਬਾਜ਼ ਉਨਮੁਕਤ ਚੰਦ ਨੇ 29 ਗੇਂਦਾਂ ‘ਤੇ 47 ਦੌੜਾਂ ਵਿਚੋਂ ਚਾਰ ਚੌਕੇ ਅਤੇ ਤਿੰਨ ਛੱਕੇ ਲਗਾਏ, ਜਦੋਂਕਿ ਕੇਦਾਰ ਜਾਧਵ ਨੇ 21 ਗੇਂਦਾਂ ‘ਤੇ 42 ਦੌੜਾਂ ਵਿਚ ਚਾਰ ਚੌਕੇ ਅਤੇ ਦੋ ਛੱਕੇ ਲਗਾਏ। ਸੁਮਿਤ ਨਰਵਾਲ ਨੇ ਅਜੇਤੂ 18 ਦੌੜਾਂ ਵਿਚ ਇਕ ਚੌਕਾ ਅਤੇ ਇਕ ਛੱਕਾ ਲਗਾਇਆ।

Facebook Comment
Project by : XtremeStudioz