Close
Menu

ਯੁਵਰਾਜ ਲਈ ਸਲਮਾਨ ਨੂੰ ਕਾਸਟ ਕਰਨਾ ਗਲਤ ਸੀ : ਸੁਭਾਸ਼ ਘਈ

-- 03 April,2017

ਮੁੰਬਈ— ਸਲਮਾਨ ਖਾਨ ਦੀ ਸੁਪਰ ਫਲਾਪ ਫਿਲਮ ਯੁਵਰਾਜ ਬਾਰੇ ਫਿਲਮ ਦੇ ਨਿਰਮਾਤਾ ਸੁਭਾਸ਼ ਘਈ ਨੇ ਇਕ ਖੁਲਾਸਾ ਕੀਤਾ ਹੈ। ਉਨ੍ਹਾਂ ਮੰਨਿਆ ਕਿ ਯੁਵਰਾਜ ‘ਚ ਸਲਮਾਨ ਨੂੰ ਲੈਣ ਦੀ ਗਲਤੀ ਹੋ ਗਈ ਸੀ। ਘਈ ਨੇ ਕਿਹਾ ਕਿ ਫਿਲਮ ‘ਚ ਉਸ ਰੋਲ ਲਈ ਸਲਮਾਨ ਨੂੰ ਲੈਣਾ ਵੱਡੀ ਭੁੱਲ ਸੀ। ਉਨ੍ਹਾਂ ਕਿਹਾ ਕਿ ਯੁਵਰਾਜ 35 ਕਰੋੜ ਰੁਪਏ ‘ਚ ਬਣਾਈ ਗਈ ਸੀ ਪਰ ਉਨ੍ਹੀਂ ਦਿਨੀਂ ਸਲਮਾਨ ਦਾ ਸਮਾਂ ਖਰਾਬ ਚੱਲ ਰਿਹਾ ਸੀ। ਮੈਂ ਸਲਮਾਨ ਨੂੰ ਲੈ ਕੇ ਇਕ ਰੋਮਾਂਟਿਕ ਫਿਲਮ ਬਣਾਈ, ਇਸ ਦੀ ਬਜਾਏ ਜੇ ਮੈਂ ਐਕਸ਼ਨ ਫਿਲਮ ਬਣਾਉਂਦਾ ਤਾਂ ਉਹ ਜ਼ਿਆਦਾ ਚੱਲਦੀ। ਸੁਭਾਸ਼ ਘਈ ਨੇ ਕਿਹਾ ਕਿ ਉਹ ਛੇਤੀ ਹੀ ਇਕ ਵੱਡੀ ਫਿਲਮ ਬਣਾਉਣ ਵਾਲੇ ਹਨ ਹਾਲਾਂਕਿ ਉਨ੍ਹਾਂ ਇਸ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ।

Facebook Comment
Project by : XtremeStudioz