Close
Menu

ਯੁਵੀ ਦੀ ਵਾਪਸੀ ‘ਚ ਤਾਂ ਕੋਈ ਸ਼ੱਕ ਸੀ ਹੀ ਨਹੀਂ: ਕੋਹਲੀ

-- 02 October,2013

ਨਵੀਂ ਦਿੱਲੀ,2 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਦੀ ਟੀਮ ਇੰਡੀਆ ‘ਚ ਵਾਪਸੀ ‘ਤੇ ਵਿਰਾਟ ਕੋਹਲੀ ਨੇ ਕਿਹਾ ਕਿ ਯੁਵਰਾਜ ਸਿੰਘ ਵਰਗੇ ਵਧੀਆ ਖਿਡਾਰੀ ਲਈ ਟੀਮ ‘ਚ ਵਾਪਸੀ ਕੋਈ ਮੁਸ਼ਕਲ ਕੰਮ ਨਹੀਂ ਹੈ। ਕੋਹਲੀ ਨੇ ਕਿਹਾ, ‘ਮੈਨੂੰ ਕਦੇ ਕੋਈ ਸ਼ੱਕ ਨਹੀਂ ਸੀ ਕਿ ਯੁਵਰਾਜ ਕੌਮੀ ਟੀਮ ‘ਚ ਵਾਪਸੀ ਨਹੀਂ ਕਰੇਗਾ। ਉਹ ਹਮੇਸ਼ਾ ਤੋਂ ਸ਼ਾਨਦਾਰ ਖਿਡਾਰੀ ਰਿਹਾ ਹੈ। ਮੈਨੂੰ ਉਸ ਦੀ ਵਾਪਸੀ ‘ਤੇ ਬਹੁਤ ਖੁਸ਼ੀ ਹੋਈ ਹੈ ਪਰ ਇਸ ਤੋਂ ਜ਼ਿਆਦਾ ਜੋ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਉਹ ਇਹ ਹੈ ਕਿ ਉਹ ਟ੍ਰੇਨਿੰਗ ਲਈ ਫ੍ਰਾਂਸ ਗਿਆ।’
ਇਸ ਤੋਂ ਇਲਾਵਾ ਕੋਹਲੀ ਨੇ ਕਿਹਾ ਕਿ ਉਹ ਸਚਿਨ ਤੇਂਦੁਲਕਰ ਦੇ 200ਵੇਂ ਟੈਸਟ ਦਾ ਹਿੱਸਾ ਬਣਨ ਨੂੰ ਲੈ ਕੇ ਉਤਸੁਕ ਹੈ। ਕੋਹਲੀ ਨੇ ਕਿਹਾ, ‘ਸਚਿਨ ਨੇ ਇਕ ਤੋਂ ਬਾਅਦ ਇਕ ਸਫਲਤਾ ਹਾਸਲ ਕੀਤੀ ਹੈ। 200ਵਾਂ ਟੈਸਟ ਖੇਡਣ ਤੋਂ ਵੱਡੀ ਹੋਰ ਕੋਈ ਪ੍ਰਾਪਤੀ ਹੋ ਹੀ ਨਹੀਂ ਸਕਦੀ। ਅਸੀਂ ਸਾਰੇ ਇਸ ਨੂੰ ਲੈ ਕੇ ਉਤਾਵਲੇ ਹਾਂ।’

Facebook Comment
Project by : XtremeStudioz