Close
Menu

ਯੁਵੀ ਦੇ ਧਮਾਕੇ ਨਾਲ ਇੰਡੀਆ ਬਲਿਊ ਫਾਈਨਲ ‘ਚ

-- 28 September,2013

ਇੰਦੌਰ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕਪਤਾਨ ਯੁਵਰਾਜ ਸਿੰਘ (84), ਅਕਸ਼ਿਤ ਰੈੱਡੀ (84), ਅਭਿਸ਼ੇਕ ਨਾਇਰ (ਅਜੇਤੂ 75) ਤੇ ਮਨੀਸ਼ ਪਾਂਡੇ (70) ਦੇ ਧਮਾਕੇਦਾਰ ਅਰਧ ਸੈਂਕੜਿਆਂ ਨਾਲ ਇੰਡੀਆ ਬਲਿਊ ਨੇ ਇੰਡੀਆ ਰੈੱਡ ਦੀ ਸਖਤ ਚੁਣੌਤੀ ‘ਤੇ ਸ਼ੁੱਕਰਵਾਰ ਨੂੰ 11 ਦੌੜਾਂ ਨਾਲ ਕਾਬੂ ਪਾਉਂਦੇ ਹੋਏ ਐੱਨ. ਕੇ. ਪੀ. ਸਾਲਵੇ ਚੈਲੰਜਰ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਇੰਡੀਆ ਬਲਿਊ ਨੇ ਹਾਲਾਂਕਿ ਨਿਰਧਾਰਤ 50 ਓਵਰਾਂ ਵਿਚ ਚਾਰ ਵਿਕਟਾਂ ‘ਤੇ 345 ਦੌੜਾਂ ਦਾ ਵੱਡਾ ਸਕੋਰ ਬਣਾਇਆ ਪਰ ਇੰਡੀਆ ਰੈੱਡ ਨੇ ਅਭਿਨਵ ਮੁਕੰਦ (83), ਸਮਿਤ ਪਟੇਲ (ਅਜੇਤੂ 68) ਤੇ ਕੇਦਾਰ ਜਾਧਵ (49) ਦੀਆਂ ਜ਼ੋਰਦਾਰ ਪਾਰੀਆਂ ਨਾਲ ਇਸ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਯੁਵਰਾਜ ਦੇ ਮੱਥੇ ‘ਤੇ ਪਸੀਨਾ ਲਿਆ ਦਿੱਤਾ ਸੀ। ਇੰਡੀਆ ਰੈੱਡ ਨੇ 49.5 ਓਵਰਾਂ ਵਿਚ 334 ਦੌੜਾਂ ਬਣਾਈਆਂ ਪਰ ਟੀਮ ਨੇ ਜਿਸ ਤਰ੍ਹਾਂ ਨਾਲ ਇਸ ਮੈਚ ਵਿਚ ਸੰਘਰਸ਼ ਕੀਤਾ, ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇੰਡੀਆ ਬਲਿਊ ਦਾ ਫਾਈਨਲ ਵਿਚ ਇੰਡੀਆ ਰੈੱਡ ਤੇ ਦਿੱਲੀ ਵਿਚਾਲੇ ਸ਼ਨੀਵਾਰ ਨੂੰ ਹੋਣ ਵਾਲੇ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ। ਟੀਮ ਇੰਡੀਆ ਵਿਚ ਵਾਪਸੀ ਦੀ ਕੋਸ਼ਿਸ਼ ਵਿਚ ਲੱਗੇ ਯੁਵਰਾਜ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸਿਰਫ 53 ਗੇਂਦਾਂ ਵਿਚ 84 ਦੌੜਾਂ ਦੌਰਾਨ 6 ਚੌਕੇ ਤੇ 5 ਛੱਕੇ ਲਗਾਏ। ਯੁਵਰਾਜ ਪਹਿਲੇ ਮੈਚ ਵਿਚ ਨਹੀਂ ਖੇਡ ਸਕਿਆ ਸੀ ਪਰ ਇਸ ਮੈਚ ‘ਚ ਉਸ ਨੇ ਸਾਰੀ ਕਸਰ ਕੱਢ ਦਿੱਤੀ।

Facebook Comment
Project by : XtremeStudioz