Close
Menu

ਯੂਏਈ ਬਿਜ਼ਨੈੱਸਮੈਨ ਨੇ ਦਾਨ ਕੀਤੀ ਆਪਣੀ ਇਕ ਤਿਹਾਈ ਜਾਇਦਾਦ

-- 09 July,2015

ਦੁਬਈ- ਯੂਏਈ ਦੇ ਅਗ੍ਰਣੀ ਵਪਾਰਕ ਅਬਦੁੱਲਾ ਅਲ-ਗੁਰੇਰ ਨੇ ਆਪਣੇ ਸਮਰਾਜ ਦਾ ਇਕ ਤਿਹਾਈ ਤੋਂ ਵੀ ਜ਼ਿਆਦਾ ਹਿੱਸਾ ਯਾਨੀ ਇਕ ਅਰਬ ਡਾਲਰ (ਕਰੀਬ 6300 ਕਰੋੜ ਰੁਪਏ) ਦਾਨ ‘ਚ ਦਿੱਤੇ ਹਨ। ਉਨ੍ਹਾਂ ਨੇ ਇਹ ਪੈਸਾ ਅਰਬ ਜਗਤ ‘ਚ ਸਿੱਖਿਆ ਦਾ ਪ੍ਰਚਾਰ ਕਰਨ ਵਾਲੀ ਸੰਸਥਾ ਗੁਰੇਰ ਫਾਊਂਡੇਸ਼ਨ ਨੂੰ ਦਿੱਤਾ ਹੈ। ਕੁਝ ਹੀ ਦਿਨ ਪਹਿਲਾਂ ਸਾਊਦੀ ਅਰਬ ਦੇ ਰਾਜਕੁਮਾਰ ਅਲਵਾਲੀਦ ਬਿਨ ਤਲਾਲ ਨੇ ਵੀ ਸਿਹਤ ਸੇਵਾਵਾਂ, ਆਪਦਾ ਪ੍ਰਬੰਧਨ ਅਤੇ ਔਰਤ ਸਸ਼ਕਤੀਕਰਣ ਲਈ 32 ਲੱਖ ਅਰਬ ਡਾਲਰ (ਕਰੀਬ 2 ਲੱਖ ਕਰੋੜ ਰੁਪਏ) ਦਾਨ ‘ਚ ਦੇਣ ਦੀ ਘੋਸ਼ਣਾ ਕੀਤੀ ਸੀ। ਇਸ ਨੂੰ ਅਰਬ ਜਗਤ ਦੇ ਰਈਸਾਂ ਦੇ ਵਿਚਕਾਰ ਸਮਾਜ ਸੇਵਾ ਨਾਲ ਜੁੜਿਆ ਇਕ ਨਵੀਂ ਸ਼ੁਰੂਆਤ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ।

Facebook Comment
Project by : XtremeStudioz