Close
Menu

ਯੂਐਨ ਤੈਅ ਕਰੇ ਕੌਣ ਅੱਤਵਾਦ ਦੇ ਨਾਲ, ਕੌਣ ਖ਼ਿਲਾਫ਼: ਮੋਦੀ

-- 29 September,2015

ਸੇਨ ਹੋਜੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਿਛਲੀ ਅਮਰੀਕੀ ਯਾਤਰਾ ਦੇ ਦੌਰਾਨ ਨਿਊਯਾਰਕ ਦੇ ਮਸ਼ਹੂਰ ਮੈਡੀਸਨ ਸਕਵਾਇਰ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ‘ਚ ਜੋ ਸਮਾਂ ਬੰਨ੍ਹਿਆ ਸੀ, ਠੀਕ ਉਹੋ ਜਿਹਾ ਹੀ ਨਜ਼ਾਰਾ ਅੱਜ ਸੇਨ ਹੋਜੇ ਦੇ ਸੈਪ ਸੈਂਟਰ ‘ਚ ਦੇਖਣ ਨੂੰ ਮਿਲਿਆ। ਸੈਪ ਸੈਂਟਰ ‘ਚ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਦੇ ‘ਚ ਕਰੀਬ 1 ਘੰਟੇ ਤੱਕ ਭਾਸ਼ਣ ਦਿੱਤਾ। ਮੋਦੀ ਨੇ ਆਰਥਕ ਸੁਧਾਰ ਤੋਂ ਲੈ ਕੇ ਕਿਸਾਨਾਂ ਦੀ ਬਿਹਤਰੀ ਤੇ ਅੱਤਵਾਦ ਦੇ ਖ਼ਤਰੇ ‘ਤੇ ਆਪਣੀ ਗੱਲ ਰੱਖੀ। ਇੱਥੇ ਪ੍ਰੋਗਰਾਮ ਤੋਂ ਘੰਟਿਆਂ ਪਹਿਲਾਂ ਹੀ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ। ਉਹ ਇੱਥੇ 7. 30 ਵਜੇ ਪੁੱਜੇ ਤੇ ਭਾਸ਼ਣ ਦਿੱਤਾ। ਭਾਸ਼ਣ ਖ਼ਤਮ ਹੁੰਦੇ ਹੀ ਮੋਦੀ ਨੇ ਇੱਥੇ ਮੌਜੂਦ ਲੋਕਾਂ ਨਾਲ ਹੱਥ ਮਿਲਾਉਂਦੇ ਹੋਏ ਚਲੇ ਗਏ। ਮੋਦੀ ਨੇ ਕਿਹਾ ਕਿ ਯੂਐਨ ਨੇ ਅਜੇ ਤੱਕ ਅੱਤਵਾਦ ਦੀ ਪਰਿਭਾਸ਼ਾ ਤੈਅ ਨਹੀਂ ਕੀਤੀ ਹੈ। ਜੇਕਰ ਇਸਨੂੰ ਤੈਅ ਕਰਨ ‘ਚ ਹੀ ਇੰਨਾ ਸਮਾਂ ਲੱਗ ਜਾਵੇਗਾ ਤਾਂ ਇਸ ਨਾਲ ਕਿਵੇਂ ਲੜ ਸਕਾਂਗੇ। ਅੱਤਵਾਦ ‘ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੈ। ਭਾਰਤ ਅੱਤਵਾਦ ਨਾਲ 40 ਸਾਲ ਤੋਂ ਪੀੜਤ ਹੈ, ਹੁਣ ਦੁਨੀਆ ਅੱਤਵਾਦ ਦਾ ਖ਼ਤਰਾ ਸਮਝਣ ਲੱਗੀ ਹੈ।

Facebook Comment
Project by : XtremeStudioz