Close
Menu

ਯੂਕ੍ਰੇਨ ‘ਚ ਸਮਝੌਤੇ ਦੇ ਬਾਵਜੂਦ ਖਤਮ ਨਹੀਂ ਹੋ ਰਿਹਾ ਲੋਕਾਂ ਦਾ ਗੁੱਸਾ

-- 22 February,2014

ਕੀਵ – ਯੂਕ੍ਰੇਨ ਵਿਚ ਜਾਰੀ ਹਿੰਸਾ ਦੇ ਦੌਰ ਨੂੰ ਖਤਮ ਕਰਨ ਦੇ ਲਈ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਚਾਲੇ ਸਮਝੌਤਾ ਤਾਂ ਹੋ ਗਿਆ ਪਰ ਸਰਕਾਰ ਦੇ ਖਿਲਾਫ ਲੋਕਾਂ ‘ਚ ਗੁੱਸਾ ਅਜੇ ਵੀ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਉਨ੍ਹਾਂ ਦੀ ਬਗਾਵਤ ਅਜੇ ਵੀ ਜਾਰੀ ਹੈ ਅਤੇ ਫੌਜ ਦੇ ਨਾਲ ਝੜਪਾਂ ‘ਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੀਆਂ ਲਾਸ਼ਾਂ ਨੂੰ ਤਾਬੂਤ ‘ਚ ਰੱਖ ਕੇ ਲੋਕ ਅਜੇ ਵੀ ਪ੍ਰਦਰਸ਼ਨ ਕਰ ਰਹੇ ਹਨ। ਨਾਲ ਹੀ ਪ੍ਰਦਰਸ਼ਨਾਂ ਦੇ ਦੌਰਾਨ ਸਰਕਾਰ ਦੇ ਨਾਲ ਹੱਥ ਮਿਲਾਉਣ ਦੇ ਲਈ ਵਿਰੋਧੀ ਧਿਰ ਦੀ ਜ਼ਬਰਦਸਤ ਆਲੋਚਨਾ ਕਰ ਰਹੇ ਹਨ। ਦੇਸ਼ ‘ਚ ਰੂਸ ਅਤੇ ਯੂਰਪੀ ਸੰਘ ਦੇ ਨਾਲ ਸਬੰਧਾਂ ਨੂੰ ਲੈ ਕੇ ਵਿਚਾਰਾਂ ਵਿਚ ਵਖਰੇਵਾਂ ਹੈ। ਰਾਸ਼ਟਰਪਤੀ ਵਿਕਟਰ ਯੂਨੁਕੋਵਿਚ ਦੇ ਯੂਰਪੀ ਸੰਘ ਦੇ ਨਾਲ ਪੈਂਡਿੰਗ ਸਮਝੌਤੇ ਨੂੰ ਛੱਡ ਕੇ ਰੂਸ ਦੇ ਨਾਲ ਸਮਝੌਤਾ ਕਰ ਲੈਣ ਤੋਂ ਬਾਅਦ ਦੇਸ਼ ‘ਚ ਨਵੰਬਰ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਯੂਕ੍ਰੇਨ ‘ਚ ਜਾਰੀ ਵਿਰੋਧ ਪ੍ਰਦਰਸ਼ਨ ਅਤੇ ਇਸ ਤੋਂ ਨਜਿੱਠਣ ਦੇ ਸਖਤ ਸਰਕਾਰੀ ਰਵਈਏ ਦੇ ਚਲਦੇ ਪਿਛਲੇ ਦੋ ਦਿਨਾਂ ‘ਚ ਰਾਜਧਾਨੀ ਕੀਵ ‘ਚ ਦੋ ਪੱਖਾਂ ਦੇ ਵਿਚਾਲੇ ਹੋਏ ਸੰਘਰਸ਼ ‘ਚ 77 ਲੋਕ ਮਾਰੇ ਗਏ ਸਨ ਜਿਸ ਤੋਂ ਬਾਅਦ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਚਾਲੇ ਸ਼ਾਂਤੀ ਸਥਾਪਨਾ ਦੇ ਲਈ ਸਮਝੌਤਾ ਹੋ ਗਿਆ। ਯੂਕ੍ਰੇਨ ‘ਚ ਸ਼ਾਂਤੀ ਸਥਾਪਨਾ ਲਈ ਹੋਏ ਇਸ ਸਮਝੌਤੇ ਦਾ ਯੂਰਪੀ ਸੰਘ ਅਤੇ ਅਮਰੀਕਾ ਨੇ ਸਵਾਗਤ ਕੀਤਾ ਹੈ ਜਦੋਂਕਿ ਰੂਸ ਨੇ ਇਸ ‘ਤੇ ਠੰਡੀ ਪ੍ਰਤਿਕਿਰਿਆ ਕੀਤੀ ਹੈ। ਇਸ ਵਿਚਾਲੇ ਅਮਰੀਕਾ ਨੇ ਯੂਕ੍ਰੇਨ ‘ਚ ਜਾਰੀ ਸਿਆਸੀ ਸੰਕਟ ਤੋਂ ਨਜਿੱਠਣ ਦੇ ਲਈ ਫੌਜ ਦਾ ਕਿਸੇ ਤਰ੍ਹਾਂ ਨਾਲ ਇਸਤਮਾਲ ਨਾ ਕੀਤੇ ਜਾਣ ਨੂੰ ਲੈ ਕੇ ਉਥੇ ਦੀ ਸਰਕਾਰ ਦੀ ਸ਼ਲਾਘਾ ਕੀਤੀ ਹੈ।

Facebook Comment
Project by : XtremeStudioz