Close
Menu

ਯੂਕ੍ਰੇਨ ਦੇ ਰਾਸ਼ਟਰਪਤੀ ਨੇ ਛੱਡੀ ਰਾਜਧਾਨੀ, ਰਾਜਨੀਤੀਕ ਬਵੰਡਰ ‘ਚ ਘਿਰਿਆ ਦੇਸ਼

-- 22 February,2014

ਕੀਵ— ਯੂਕ੍ਰੇਨ ‘ਚ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਦੇ ਪ੍ਰਤੀਨਿਧੀਆਂ ਅਤੇ ਸਰਕਾਰ ਦੇ ਵਿੱਚ ਹੋਏ ਸਮਝੌਤੇ ਤੋਂ ਬਾਅਦ ਦੇਸ਼ ਦਾ ਰਾਜਨੀਤੀਕ ਸੰਕਟ ਖਤਮ ਹੋਣ ਦੀ ਉਮੀਦ ਹੋਣ ਲੱਗੀ ਸੀ, ਪਰ ਅਚਾਨਕ ਪੂਰੀ ਸਥਿਤੀ ‘ਚ ਅਚਾਨਕ ਬਦਲਾਅ ਹੋਇਆ ਅਤੇ ਸ਼ਨੀਵਾਰ ਨੂੰ ਰਾਜਧਾਨੀ ਕੀਵ ‘ਚ ਨਾ ਤਾਂ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਅਤੇ ਨਾ ਹੀ ਉਨ੍ਹਾਂ ਦੇ ਸੁਰੱਖਿਆ ਗਾਰਡ ਦਾ ਕਿਤੇ ਪਤਾ ਹੈ। ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਬਰਸਾਉਣ ਵਾਲੇ ਰਾਸ਼ਟਰਪਤੀ ਦੇ ਗਾਰਡ ਸ਼ਨੀਵਾਰ ਨੂੰ ਰਾਸ਼ਟਰਪਤੀ ਰਿਹਾਇਸ਼ ਦੀ ਸੁਰੱਖਿਆ ਕਰਦੇ ਨਹੀਂ ਦੇਖੇ ਗਏ। ਰਾਸ਼ਟਰਪਤੀ ਰਿਹਾਇਸ਼ ‘ਤੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀ ਹੀ ਸੁਰੱਖਿਆ ਗਾਰਡ ਬਣ ਕੇ ਖੜੇ ਹਨ ਅਤੇ ਉਹ ਆਪਣੇ ਦੇਸ਼ ਦੀ ਗਰੀਮਾ ਨੂੰ ਇਸ ਹਫੜਾ ਦਫੜੀ ਦੇ ਮਾਹੌਲ ‘ਚ ਲੁੱਟ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਮੁਸਤੈਦ ਹਨ। ਸਾਬਕਾ ਸੋਵੀਅਤ ਸੰਘ ‘ਚ ਭੰਗ ਤੋਂ ਬਾਅਦ 1991 ‘ਚ ਨਵੇਂ ਦੇਸ਼ ਦੇ ਰੂਪ ‘ਚ ਹੌਂਦ ‘ਚ ਆਏ ਯੂਕ੍ਰੇਨ ‘ਚ ਰਾਜਨੀਤੀਕ ਉਥਲ ਪੁਥਲ ਦਾ ਮਾਹੌਲ ਉਸ ਸਮੇਂ ਸ਼ੁਰੂ ਹੋ ਗਿਆ ਜਦੋਂ ਯਾਨੁਕੋਵਿਚ ਨੇ ਯੁਰਪੀ ਸੰਘ ਦੀ ਬਜਾਏ ਰੂਸ ਨਾਲ ਨਜ਼ਦੀਕੀ ਦਿਖਾਉਂਦੇ ਹੋਏ ਉਸ ਨਾਲ ਕਈ ਸਮਝੇਤੇ ਕੀਤੇ। ਰੂਸ ਨੇ ਆਪਣੇ ਇਸ ਸੰਬੰਧ ਨੂੰ ਮਜ਼ਬੂਤ ਕਰਨ ਲਈ ਯੂਕ੍ਰੇਨ ਨੂੰ ਕਈ ਤਰ੍ਹਾਂ ਦੀ ਆਰਥਿਕ ਮਦਦ ਦੀ ਬਾਰਸ਼ ਕਰ ਦਿੱਤੀ, ਪਰ ਇਸ ਨਾਲ ਰੂਸ ਨਾਲ ਨਜ਼ਦੀਕੀ ਬਣਾਉਣ ਦੇ ਰਾਸ਼ਟਰਪਤੀ ਦੇ ਫੈਸਲੇ ਦੇ ਖਿਲਾਫ ਖੜੇ ਲੋਕ ਸੰਤੁਸ਼ਟ ਨਹੀਂ ਹੋਏ ਅਤੇ ਉਨ੍ਹਾਂ ਨੇ ਯਾਨੁਕੋਵਿਚ ਨੂੰ ਸੀਟ ਤੋਂ ਹਟਾਉਣ ਦੀ ਮੰਗ ਹੋਰ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀ।

Facebook Comment
Project by : XtremeStudioz