Close
Menu

ਯੂਕ੍ਰੇਨ ਵਿਚ ਸ਼ਾਂਤੀ ਸਮਝੌਤਾ ਜਾਰੀ ਰੱਖਣ ਦੇ ਪੱਖ ‘ਚ ਅਮਰੀਕਾ ਅਤੇ ਰੂਸ

-- 22 February,2014

ਵਾਸ਼ਿੰਗਟਨ—ਅਮਰੀਕਾ ਅਤੇ ਰੂਸ ਨੇ ਯੂਕ੍ਰੇਨ ਵਿਚ ਸ਼ਾਂਤੀ ਸਥਾਪਨਾ ਲਈ ਉਥੋਂ ਦੀ ਸਰਕਾਰ ਅਤੇ ਵਿਰੋਧੀ ਧਿਰਾਂ ਦਰਮਿਆਨ ਹੋਏ ਸਮਝੌਤਿਆਂ ‘ਤੇ ਸੰਤੋਸ਼ ਦਾ ਪ੍ਰਗਟਾਵਾ ਕੀਤਾ ਹੈ ਅਤੇ ਇੱਛਾ ਪ੍ਰਗਟਾਈ ਹੈ ਕਿ ਇਹ ਸਮਝੌਤਾ ਜਾਰੀ ਰਹਿਣਾ ਚਾਹੀਦਾ ਹੈ।
ਦੋਹਾਂ ਪੱਖਾਂ ਨੂੰ ਹਿੰਸਾ ਤੋਂ ਬਚਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਇਸ ਸਮਝੌਤੇ ਨਾਲ ਦੇਸ਼ ਵਿਚ ਸ਼ਾਂਤੀ ਸਥਾਪਨਾ ਲਈ ਇਕ ਮੌਕਾ ਮਿਲਿਆ ਹੈ। ਵ੍ਹਾਈਟ ਹਊਸ ਵੱਲੋਂ ਜਾਰੀ ਇਸ ਬਿਆਨ ਵਿਚ ਕਿਹਾ ਗਿਆ ਕਿ ਇਸ ਸਮਝੌਤੇ ਵਿਚ ਹਿੰਸਾ ਰੋਕਣ, ਸੰਵਿਧਾਨ ਵਿਚ ਬਦਲਾਅ ਕੀਤੇ ਜਾਣ, ਗਠਬੰਧਨ ਸਰਕਾਰ ਅਤੇ ਦੇਸ਼ ਵਿਚ ਛੇਤੀ ਚੋਣਾਂ ਕਰਵਾਏ ਜਾਣ ਦੇ ਸੰਬੰਧੀ ਬਿੰਦੂ ਸ਼ਾਮਲ ਹਨ, ਜਿਨ੍ਹਾਂ ਨੂੰ ਸਮਝੌਤੇ ਵਿਚ ਸ਼ਾਮਲ ਕਰਨਾ ਅਮਰੀਕਾ ਜ਼ਰੂਰੀ ਸਮਝਦਾ ਸੀ। ਇਸ ਤੋਂ ਪਹਿਲਾਂ ਅਮਰੀਕਾ ਨੇ ਰੂਸ ਨੂੰ ਚਿਤਾਵਨੀ ਦਿੱਤੀ ਸੀ ਕਿ ਯੂਕ੍ਰੇਨ ਵਿਚ ਅਸ਼ਾਂਤੀ ਰੂਸ ਦੇ ਹਿੱਤ ਵਿਚ ਨਹੀਂ ਹੋਵੇਗੀ। ਵ੍ਹਾਈਟ ਹਾਊਸ ਦੇ ਬੁਲਾਰੇ ਜੇ. ਕਾਰਨੀ ਨੇ ਕਿਹਾ ਕਿ ਰੂਸ ਦੇ ਹਿੱਤ ਵਿਚ ਇਹ ਹੀ ਹੈ ਕਿ ਯੂਕ੍ਰੇਨ ਵਿਚ ਹੁਣ ਕਿਤੇ ਵੀ ਹੋਰ ਹਿੰਸਾ ਨਾ ਹੋਵੇ।

Facebook Comment
Project by : XtremeStudioz