Close
Menu

ਯੂਥ ਅਕਾਲੀ ਦਲ ‘ਚ ਕੋਈ ਬੋਗਸ ਭਰਤੀ ਨਹੀਂ ਹੋਈ : ਮਜੀਠੀਆ

-- 04 October,2015

ਜਲੰਧਰ -ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਯੂਥ ਅਕਾਲੀ ਦਲ ਦੀ ਭਰਤੀ ਸਬੰਧੀ ਕੋਈ ਵੀ ਜਵਾਬ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਹੀ ਦੇ ਸਕਦੇ ਹਨ ਪਰ ਮੈਂ ਇਹ ਗੱਲ ਸਪੱਸ਼ਟ ਤੌਰ ‘ਤੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਯੂਥ ਅਕਾਲੀ ਦਲ ‘ਚ ਕੋਈ ਬੋਗਸ ਭਰਤੀ ਨਹੀਂ ਹੋਈ। ਸ. ਮਜੀਠੀਆ ਇਥੇ ਰਾਮਨੌਮੀ ਉਤਸਵ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਵਜ਼ੀਫਾ ਵੰਡਣ ਲਈ ਕਰਵਾਏ ਇਕ ਸਮਾਰੋਹ ‘ਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਬਾਰੇ ਇਕ ਸਵਾਲ ਦੇ ਜਵਾਬ ਵਿਚ ਸ. ਮਜੀਠੀਆ ਨੇ ਕਿਹਾ ਕਿ ਇਸਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਪਾਰਟੀ ਵੱਲੋਂ ਭਰਤੀ ਵਿਚ ਪੂਰੀ ਪਾਰਦਰਸ਼ਿਤਾ ਵਰਤੀ ਜਾ ਰਹੀ ਹੈ, ਜਿਸ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਪਿਛੋਕੜ, ਪੂਰੇ ਪਤੇ ਆਦਿ ਬਾਰੇ ਤੀਜੀ ਧਿਰ ਵੱਲੋਂ ਤਸਦੀਕ ਕਰਵਾਈ ਜਾ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ‘ਚ  ਮਜੀਠੀਆ ਨੇ ਕਿਹਾ ਕਿ ਮਾਲ ਵਿਭਾਗ ਵਿਚ ਹੋਰ ਪਾਰਦਰਸ਼ਿਤਾ ਤੇ ਜਵਾਬਦੇਹੀ ਨਿਰਧਾਰਿਤ ਕਰਨ ਲਈ ਸ਼ੁਰੂ ਕੀਤੀ ਗਈ 168 ਹੈਲਪਲਾਈਨ ਅਤੇ ਈ-ਸਟੈਂਪਿੰਗ ਕਾਰਨ ਹੇਠਲੇ ਪੱਧਰ ‘ਤੇ ਵੱਡੀਆਂ ਲੋਕ-ਪੱਖੀ ਤਬਦੀਲੀਆਂ ਆਈਆਂ ਹਨ ਕਿਉਂਕਿ ਇਸ ਨਾਲ ਆਮ ਲੋਕਾਂ ਦਾ ਸਸ਼ਕਤੀਕਰਨ ਹੋਇਆ ਹੈ।

Facebook Comment
Project by : XtremeStudioz