Close
Menu

ਯੂਨਾਨ ਦੀਵਾਲੀਆ ਹੋਣ ਦੇ ਕੰਢੇ, ਬੈਂਕ ਤੇ ਏ. ਟੀ. ਐੱਮ. ਬੰਦ

-- 30 June,2015

ਏਥੇਂਸ—ਵਿਕਰਜ਼ਾ ਸੰਕਟ ਹੱਲ ਦਾ ਇਕ ਹੋਰ ਯਤਨ ਅਸਫਲ ਹੋਣ ਦੇ ਬਾਅਦ ਯੂਨਾਨ ‘ਚ ਬੈਂਕਾਂ ਅਤੇ ਏ. ਟੀ. ਐੱਮ. ਮਸ਼ੀਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਰਜ਼ੇ ਦੇ ਮੁੜ ਭੁਗਤਾਨ ਲਈ 48 ਘੰਟਿਆਂ ਤੋਂ ਵੀ ਘੱਟ ਸਮਾਂ ਬਚੇ ਹੋਣ ਅਤੇ ਇਸ ਦੇ ਲਈ ਕੋਈ ਵਸਥਾ ਨਾ ਹੋ ਸਕਣ ਕਾਰਨ ਉਸ ਦੇ ਦੀਵਾਲੀਆ ਹੋਣ ਦਾ ਖਦਸ਼ਾ ਵੱਧ ਰਿਹਾ ਹੈ ਅਤੇ ਉਸ ਦੇ ਯੂਰਪੀ ਜ਼ੋਨ ‘ਚੋਂ ਵੀ ਬਾਹਰ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ।
ਯੂਨਾਨ ਦੇ ਪ੍ਰਧਾਨ ਮੰਤਰੀ ਅਲੈਕਸੀ ਸਿਪ੍ਰਾਸ ਨੇ ਯੂਰਪੀ ਕੇਂਦਰੀ ਬੈਂਕ (ਈ. ਸੀ. ਬੀ.) ਤੋਂ ਐਮਰਜੈਂਸੀ ਫੰਡ ਨਾ ਮਿਲਣ ‘ਤੇ ਪੂੰਜੀ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਬੈਂਕਾਂ ਅਤੇ ਏ. ਟੀ. ਐੱਮ. ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਯੂਨਾਨ ਕੋਲ ਕੌਮਾਂਤਰੀ ਮੁਦਰਾ ਕੋਸ਼ ਦੇ 1.6 ਅਰਬ ਯੂਰੋ (1.77 ਅਰਬ ਡਾਲਰ) ਕਰਜ਼ਾ ਅਦਾ ਕਰਨ ਲਈ ਹੁਣ 48 ਘੰਟੋਂ ਤੋਂ ਘੱਟ ਸਮਾਂ ਬਚਿਆ ਹੈ।
ਯੂਨਾਨ ਸਰਕਾਰ ਦੇ ਇਸ ਸੰਕਟ ਦੇ ਹੱਲ ਦੇ ਇਕ ਹੋਰ ਯਤਨ ਸ਼ਨੀਵਾਰ ਨੂੰ ਅਸਫਲ  ਹੋਣ ਬਾਅਦ ਧਨ ਨਿਕਾਸੀ ‘ਤੇ ਲਗਾਮ ਲਗਾਉਣ ਦੇ ਯਤਨਾਂ ਤਹਿਤ ਬੈਂਕਾਂ ਅਤੇ ਸ਼ੇਅਰ ਬਾਜ਼ਾਰ ‘ਚ ਕਾਰੋਬਾਰ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਮੰਗਲਵਾਰ ਤੋਂ ਇਨ੍ਹਾਂ ਨੂੰ ਰੋਜ਼ਾਨਾ ਵੱਧ ਤੋਂ ਵੱਧ 60 ਯੂਰੋ ਨਿਕਾਸੀ ਦੀ ਸ਼ਰਤ ‘ਤੇ ਮੁੜ ਖੋਲ੍ਹੇ ਜਾਣ ਦੀ ਉਮੀਦ ਹੈ।

Facebook Comment
Project by : XtremeStudioz