Close
Menu

ਯੂਨੈਸਕੋ ‘ਚ ਪਹਿਲੀ ਵਾਰ ਮੋਦੀ ਦਾ ਸੰਬੋਧਨ, ਕਿਹਾ – ਦੇਸ਼ ਦੇ ਹਰ ਕੋਣੇ ‘ਚ ਸਿੱਖਿਆ ਪਹੁੰਚਾਉਣ ਦਾ ਟੀਚਾ

-- 11 April,2015

ਪੈਰਿਸ,  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਅੱਜ ਯੂਨੈਸਕੋ ਹੈਡਆਫਿਸ ‘ਚ ਭਾਸ਼ਣ ਦਿੱਤਾ। ਉਨ੍ਹਾਂ ਨੇ ਭਾਸ਼ਣ ਦੀ ਸ਼ੁਰੂਆਤ ਫਰੈਂਚ ਭਾਸ਼ਾ ‘ਚ ਕੀਤੀ ਤੇ ਕਿਹਾ ਕਿ ਯੂਨੈਸਕੋ ‘ਚ ਬੋਲਦੇ ਹੋਏ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਯੂਨੈਸਕੋ ‘ਚ ਸੰਬੋਧਿਤ ਕਰਨਾ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਵਿਸ਼ਵ ਸ਼ਾਂਤੀ ਹੈ। ਯੂਨੈਸਕੋ ‘ਚ ਸਮੇਂ ਦੇ ਨਾਲ ਤਰੱਕੀ ਹੋਈ। ਭਾਰਤ ਯੂਨੈਸਕੋ ਦੇ ਮਹੱਤਵ ਨੂੰ ਸਮਝਦਾ ਹੈ, ਕਿਉਂਕਿ ਯੂਨੈਸਕੋ ਦੀ ਭੂਮਿਕਾ ਵਧਦੀ ਜਾ ਰਹੀ ਹੈ। ਯੂਨੈਸਕੋ ਦੁਨੀਆ ਨੂੰ ਬਿਹਤਰ ਬਣਾਉਣ ਦਾ ਕੰਮ ਕਰ ਰਿਹਾ ਹੈ। ਸਾਨੂੰ ਉੱਜਵਲ ਭਵਿੱਖ ਨਿਸ਼ਚਤ ਕਰਨਾ ਹੋਵੇਗਾ। ਦੁਨੀਆ ‘ਚ ਸ਼ਾਂਤੀ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਯੂਨੈਸਕੋ ਦਾ ਮੂਲ ਸਿਧਾਂਤ ਸ਼ਾਂਤੀ ਨਾਲ ਅੱਗੇ ਵਧਣਾ ਹੈ। ਯੂਨੈਸਕੋ ਦੇ ਨਾਲ ਕੰਮ ਕਰਨਾ ਸੁਭਾਗ ਦੀ ਗੱਲ ਹੈ। ਮੋਦੀ ਨੇ ਕਿਹਾ ਕਿ ਸ਼ਾਂਤੀ ਲਈ ਸਿੱਖਿਆ ਦਾ ਪ੍ਰਚਾਰ – ਪ੍ਰਸਾਰ ਜ਼ਰੂਰੀ ਹੈ। ਸਾਡੀ ਸੰਸਕ੍ਰਿਤੀ ‘ਚ ਸਿੱਖਿਆ ਦਾ ਸਥਾਨ ਅਹਿਮ ਹੈ। ਸਾਰੇ ਬੱਚੇ ਸਿੱਖਿਅਤ ਹੋਣ, ਹਰ ਨੌਜਵਾਨ ਹੁਨਰਮੰਦ ਹੋਵੇ। ਵਿਕਾਸ ਤਦ ਹੁੰਦਾ ਹੈ ਜਦੋਂ ਕਮਜ਼ੋਰ ਤਬਕੇ ਦਾ ਵਿਕਾਸ ਹੋਵੇ। ਸਿੱਖਿਆ ਨਾਲ ਹੀ ਵਿਕਾਸ ਸੰਭਵ ਹੈ। ਨਾਲ ਹੀ ਔਰਤਾਂ ਦੇ ਵਿਕਾਸ ਨਾਲ ਸੰਸਾਰ ਦਾ ਵਿਕਾਸ ਹੋਵੇਗਾ। ਸਾਡੀ ਸਰਕਾਰ ਹਰ ਨਾਗਰਿਕ ਨੂੰ ਘਰ ਦੇਣਾ ਚਾਹੁੰਦੀ ਹੈ। ਤਕਨੀਕ ਦਾ ਦੌਰ ਵਿਕਾਸ ‘ਚ ਸਹਾਇਕ ਹੋਵੇਗਾ। ਅਸੀਂ ਦੇਸ਼ ਦੇ ਕੋਨੇ – ਕੋਨੇ ‘ਚ ਸਿੱਖਿਆ ਪਹੁੰਚਾਉਣ ਦਾ ਟੀਚਾ ਰੱਖਿਆ ਹੈ।

Facebook Comment
Project by : XtremeStudioz